ਸੈਲਫ਼ੀ ਬੁਖਾਰ ਨੇ ਲਈ ਦੋ ਨੌਜਵਾਨਾਂ ਦੀ ਜਾਨ, ਆਏ ਟਰੇਨ ਦੀ ਲਪੇਟ ‘ਚ

ਸੈਲਫ਼ੀ ਬੁਖਾਰ ਲੋਕਾਂ ਦੇ ਸਿਰ ਚੜ ਕੇ ਇਸ ਕਦਰ ਬੋਲ ਰਿਹਾ ਹੈ ਕਿ ਦੋ ਨੌਜਵਾਨਾਂ ਨੂੰ ਸੈਲਫ਼ੀ ਲੈਣ ਦੇ ਚੱਕਰ ਵਿੱਚ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕਟਾਨਾ ਸਾਹਿਬ ਦੇ ਨੇੜੇ ਰੇਲਵੇ ਪੁਲ ਉੱਤੇ ਦੋ ਨੌਜਵਾਨ ਸੈਲਫੀ ( ਫੋਟੋ) ਲੈਣ ਲਈ ਆਏ ਜਿਸ ਦੇ ਚਲਦੇ ਉਹ ਟਰੇਨ ਦੀ ਚਪੇਟ ‘ਚ ਆਉਣ ਕਰਕੇ ਮੌਤ ਦੇ ਮੂੰਹ ਵਿੱਚ ਜਾ ਡਿੱਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਨਾਂ ਨੌਜਵਾਨਾਂ ਵਿੱਚੋਂ ਇੱਕ ਅੰਮ੍ਰਿਤਧਾਰੀ ਨੌਜਵਾਨ ਸੀ।


ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।