ਭਾਖੜਾ ਨਹਿਰ ‘ਚ ਨਹਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਸਦਮੇ ‘ਚ ਪਰਿਵਾਰ

ਭਾਖੜਾ ਨਹਿਰ 'ਚ ਨਹਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਸਦਮੇ 'ਚ ਪਰਿਵਾਰ

ਭਾਖੜਾ ਨਹਿਰ ‘ਚ ਨਹਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਸਦਮੇ ‘ਚ ਪਰਿਵਾਰ: ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਥੱਪਲ ਨੇੜੇ ਤੋਂ ਲੰਘਦੀ ਭਾਖੜਾ ਨਹਿਰ ‘ਚ ਨਹਾਉਣ ਗਏ ਤਿੰਨ ਨੌਜਵਾਨਾਂ ‘ਚੋ 2 ਨੌਜਵਾਨ ਨਹਿਰ ਵਿਚ ਡੁੱਬ ਗਏ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।

ਭਾਖੜਾ ਨਹਿਰ ‘ਚ ਨਹਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਸਦਮੇ ‘ਚ ਪਰਿਵਾਰ

ਜਾਂਚ ਅਫਸਰ ਐੱਸ.ਆਈ ਜੀਤ ਰਾਮ ਨੇ ਦੱਸਿਆ ਕਿ ਪ੍ਰਵਾਸੀ ਮਜਦੂਰ ਧਰਮਪਾਲ ਪੁੱਤਰ ਗੰਗਾ ਰਾਮ ਹਾਲ ਵਾਸੀ ਕੈਨੇਡੀਅਨ ਗੁਰਦੁਆਰਾ ਝੁੰਗੀਆਂ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਸਦਾ ਲੜਕਾ ਗੌਤਮ (23), ਭਰਾ ਦਾ ਲੜਕਾ ਅਜੇ ਕੁਮਾਰ (20) ਅਤੇ ਤੀਜੇ ਰਿਸ਼ਤੇਦਾਰ ਦਾ ਲੜਕਾ ਰਾਜੀਵ ਕੁਮਾਰ ਫੌਜੀ ਪੁੱਲ ਤੋਂ ਥੋੜੀ ਦੂਰ ਨਹਿਰ ਦੀ ਪੌੜੀਆਂ ‘ਤੇ ਨਹਾਉਣ ਲਈ ਗਏ ਸੀ।

ਭਾਖੜਾ ਨਹਿਰ ‘ਚ ਨਹਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਸਦਮੇ ‘ਚ ਪਰਿਵਾਰ

ਉਨ੍ਹਾਂ ਵਿੱਚੋ ਉਸਦਾ ਲੜਕਾ ਗੌਤਮ ਅਤੇ ਉਸਦਾ ਭਤੀਜਾ ਅਜੇ ਕੁਮਾਰ ਪਾਣੀ ਵਿਚ ਰੁੜ ਗਏ ਹਨ। ਸ੍ਰੀ ਆਨੰਦਪੁਰ ਸਾਹਿਬ ਦੇ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਇੱਕ ਨੋਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ।

ਭਾਖੜਾ ਨਹਿਰ ‘ਚ ਨਹਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਸਦਮੇ ‘ਚ ਪਰਿਵਾਰ

ਦੱਸ ਦੇਈਏ ਕਿ ਇਸ ਤੋਂ ਇਲਾਵਾ ਬਠਿੰਡਾ-ਮਾਨਸਾ ਰੋਡ ‘ਤੇ ਮਤੀਦਾਸ ਨਗਰ ਨਜ਼ਦੀਕ ਬਠਿੰਡਾ ਰਜਬਾਹੇ ‘ਚ ਨਹਾਉਂਦੇ ਸਮੇਂ ਡੁੱਬਣ ਨਾਲ ਇਕ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਰਮੀ ਤੋਂ ਰਾਹਤ ਪਾਉਣ ਲਈ 10 ਤੋਂ 15 ਸਾਲ ਦੀ ਉਮਰ ਦੇ ਕੁੱਝ ਬੱਚੇ ਭਾਈ ਮਤੀਦਾਸ ਨਗਰ ਨਜ਼ਦੀਕ ਰਜਬਾਹੇ ‘ਚ ਨਹਾਅ ਰਹੇ ਸਨ।
-PTCNews