Sat, Apr 20, 2024
Whatsapp

ਕੈਨੇਡਾ 'ਚ 2 ਟਰਾਲਿਆਂ ਨੂੰ ਲੱਗੀ ਭਿਆਨਕ ਅੱਗ, 2 ਪੰਜਾਬੀ ਨੌਜਵਾਨਾਂ ਦੀ ਮੌਤ

Written by  Jashan A -- February 24th 2020 10:38 AM
ਕੈਨੇਡਾ 'ਚ 2 ਟਰਾਲਿਆਂ ਨੂੰ ਲੱਗੀ ਭਿਆਨਕ ਅੱਗ, 2 ਪੰਜਾਬੀ ਨੌਜਵਾਨਾਂ ਦੀ ਮੌਤ

ਕੈਨੇਡਾ 'ਚ 2 ਟਰਾਲਿਆਂ ਨੂੰ ਲੱਗੀ ਭਿਆਨਕ ਅੱਗ, 2 ਪੰਜਾਬੀ ਨੌਜਵਾਨਾਂ ਦੀ ਮੌਤ

ਚੰਡੀਗੜ੍ਹ: ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਇਥੇ 2 ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਦੌਰਾਨ 2 ਟਰਾਲਿਆਂ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਸਿਦਕਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ, ਜੋ ਸੈਂਸਰਾ ਕਲਾਂ ਤੇ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਨਾਲ ਸਬੰਧਿਤ ਸਨ। TwoTrolley Fires In Canada 2 Punjabi Youths Killedਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਰੋਜ਼ਾਨਾ ਵਾਂਗ ਆਪਣੇ ਟਰਾਲੇ 'ਤੇ ਕੰਮ ਉੱਪਰ ਜਾ ਰਹੇ ਸਨ ਕਿ ਰਸਤੇ 'ਚ ਦੋ ਟਰਾਲਿਆਂ ਦੀ ਆਪਸ 'ਚ ਹੋਈ ਭਿਆਨਕ ਟੱਕਰ ਪਿੱਛੋਂ ਇਸ ਉਪਰੋਕਤ ਨੌਜਵਾਨ ਦੇ ਟਰਾਲੇ ਨੂੰ ਅੱਗ ਲੱਗ ਗਈ ਤੇ ਇਸ ਹਾਦਸੇ 'ਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਹੋਰ ਪੜ੍ਹੋ: ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ ,ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ TwoTrolley Fires In Canada 2 Punjabi Youths Killedਸਿਦਕਪਾਲ ਦੇ ਪਰਿਵਾਰਿਕ ਮੈਬਰਾਂ ਮੁਤਾਬਕ ਉਹ ਕਰੀਬ ਢਾਈ ਸਾਲ ਪਹਿਲਾਂ ਪੜਾਈ ਕਰਨ ਕੈਨੇਡਾ ਗਿਆ ਸੀ ਤੇ ਕੁਝ ਮਹੀਨੇ ਪਹਿਲਾਂ ਉਸ ਦੀ ਪਡ਼੍ਹਾਈ ਖਤਮ ਹੋ ਗਈ ਸੀ ਤੇ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ, ਜਿਸ ਤੋਂ ਬਾਅਦ ਉਹ ਟਰਾਲਾ ਚਲਾਉਣ ਲੱਗ ਪਿਆ ਸੀ। ਇਸ ਦੁਖਦਾਈ ਖ਼ਬਰ ਨਾਲ ਸਮੁੱਚੇ ਇਲਾਕੇ ਅਤੇ ਦੋਵੇਂ ਪਰਿਵਾਰ ਗਹਿਰੇ ਸਦਮੇ ਵਿਚ ਹਨ। -PTC News


Top News view more...

Latest News view more...