ਅਮਰੀਕਾ ਵਿਚ ਟਾਇਸਨ ਫੂਡਸ ਪਲਾਂਟ ਦੇ ਸੈਂਕੜੇ ਕਰਮਚਾਰੀਆਂ ਨੂੰ ਹੋਇਆ ਕੋਰੋਨਾ

Tyson Foods plant workers test positive Coronavirus
ਅਮਰੀਕਾ ਵਿਚ ਟਾਇਸਨ ਫੂਡਸ ਪਲਾਂਟ ਦੇ ਸੈਂਕੜੇ ਕਰਮਚਾਰੀਆਂ ਨੂੰ ਹੋਇਆ ਕੋਰੋਨਾ  

ਅਮਰੀਕਾ ਵਿਚ ਟਾਇਸਨ ਫੂਡਸ ਪਲਾਂਟ ਦੇ ਸੈਂਕੜੇ ਕਰਮਚਾਰੀਆਂ ਨੂੰ ਹੋਇਆ ਕੋਰੋਨਾ:ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਅਰਕਾਂਸਸ ਵਿਚ ਸਥਿਤ ਟਾਇਸਨ ਫੂਡਜ਼ ਪਲਾਂਟ ਵਿਚ 481 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਬਾਅਦ ਚੀਨ ਦੀ ਕਸਟਮ ਏਜੰਸੀ ਨੇ ਸੰਯੁਕਤ ਰਾਜ ਵਿਚ ਟਾਇਸਨ ਫੂਡਜ਼ ਤੋਂ ਮੁਰਗੀਆਂ ਦੇ ਆਯਾਤ ਨੂੰ ਬੰਦ ਕਰ ਦਿੱਤਾ ਹੈ। ਟਾਇਸਨ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਇਹ ਪਲਾਂਟ ਅਰਕਾਸਾਂਸ ਵਿਚ ਹੈ।

ਬੁਲਾਰੇ ਗੈਰੀ ਮਿਕੇਲਸਨ ਨੇ ਏਜੰਸੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਟਾਇਸਨ ਸਾਡੀ ਪ੍ਰਾਥਮਿਕਤਾ ਹੈ। ਸਾਡੀ ਟੀਮ ਦੇ ਮੈਂਬਰਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਜ਼ਿੰਮੇਦਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਸੀਂ ਲੋਕ ਅਮਰੀਕੀ ਖੇਤੀਬਾੜੀ ਵਿਭਾਗ ਦੇ ਨਾਲ ਸੁਰੱਖਿਆ ਅਤੇ ਨਿਰੀਖਣ ਸੇਵਾ ਦੇ ਨਾਲ ਮਿਲ ਕੇ ਕੰਮ ਕਰਦੇ ਹਨ ਤਾਕਿ ਇਹ ਯਕੀਨੀ ਬਣਾ ਸਕੀਏ ਕਿ ਅਸੀਂ ਸਰਕਾਰੀ ਸੁਰੱਖਿਆ ਜ਼ਰੂਰਤਾਂ ਦਾ ਪਾਲਣ ਕਰ ਸਕੀਏ।

Tyson Foods plant workers test positive Coronavirus
ਅਮਰੀਕਾ ਵਿਚ ਟਾਇਸਨ ਫੂਡਸ ਪਲਾਂਟ ਦੇ ਸੈਂਕੜੇ ਕਰਮਚਾਰੀਆਂ ਨੂੰ ਹੋਇਆ ਕੋਰੋਨਾ

ਉਨ੍ਹਾਂ ਨੇ ਕਿਹਾ ਕਿ ਸਾਰੇ ਕੌਮਾਂਤਰੀ ਅਤੇ ਅਮਰੀਕੀ ਸਿਹਤ ਸੰਗਠਨ ਇਸ ਗੱਲ ਨਾਲ ਸਹਿਮਤ ਹਨ ਕਿ ਇੱਥੇ ਸਪਲਾਈ ਕੀਤੇ ਜਾਣ ਵਾਲੇ ਭੋਜਨ ਵਿਚ ਕਿਸੇ ਵੀ ਤਰ੍ਹਾਂ ਦਾ ਕੋਰੋਨਾ ਦੇ ਸਬੂਤ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚੀਨ ਦੁਆਰਾ ਆਯਾਤ ਬੰਦ ਕਰਨ ‘ਤੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਚੀਨ ਵਲੋਂ ਵੀ ਆਯਾਤ ਬੰਦ ਕਰਨ ਨੂੰ ਲੈ ਕੇ ਚੀਨ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ।

ਜ਼ਿਕਰਯੋਗ ਹੈ ਕਿ ਬੇਂਟਨ ਅਤੇ ਵਾਸ਼ਿੰਗਟਨ ਕਾਊਂਟੀਆਂ, ਅਰਕੰਸਾਸ ਵਿਚ ਇਨ੍ਹਾਂ ਪਾਜ਼ੀਟਿਵ ਕਰਮਚਾਰੀਆਂ ‘ਚੋਂ 95 ਫੀਸਦੀ ਵਿਚ ਕੋਰੋਨਾ ਦੇ ਲੱਛਣ ਦਿਖਾਈ ਹੀ ਨਹੀਂ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ 3748  ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ,ਜਿਨ੍ਹਾਂ ਵਿਚੋਂ 481 ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਮਰੀਕਾ ਅਜਿਹਾ ਦੇਸ਼ ਹੈ ਜੋ ਸਭ ਤੋਂ ਜ਼ਿਆਦਾ ਇਸ ਵਾਇਰਸ ਨਾਲ ਪੀੜਤ ਹੈ। ਇੱਥੇ ਪੀੜਤਾਂ ਦੀ ਗਿਣਤੀ 23 ਲੱਖ ਦੇ ਪਾਰ ਪਹੁੰਚ ਗਈ ਹੈ। ਇਸ ਕਾਰਨ 1 ਲੱਖ 22 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
-PTCNews