UAE ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਭਾਰਤੀ ਪਾਸਪੋਰਟ ‘ਤੇ ਮਿਲੇਗਾ Visit Visa Permit

UAE ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਭਾਰਤੀ ਪਾਸਪੋਰਟ ‘ਤੇ ਮਿਲੇਗਾ Visit Visa Permit,ਨਵੀਂ ਦਿੱਲੀ: UAE ਜਾਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਕਿ ਬ੍ਰਿਟੇਨ ਅਤੇ ਯੂਰੋਪੀ ਸੰਘ ਦੇ ਵੀਜੇ ਦੇ ਨਾਲ ਭਾਰਤੀ ਪਾਸਪੋਰਟ ਹੋਲਡਰ ਸੰਯੁਕਤ ਅਰਬ ਅਮੀਰਾਤ ਦੇ ਸਾਰੇ ਆਗਮਨ ਕੇਂਦਰਾਂ ‘ਤੇ ਵਿਜਿਟ ਵੀਜਾ ਪਾ ਸਕਦੇ ਹਨ।

ਦੁਬਈ ਵਿੱਚ ਨਿਵਾਸ ਅਤੇ ਵਿਦੇਸ਼ੀ ਮਾਮਲੀਆਂ ਦੇ ਜਨਰਲ ਡਾਇਰੈਕਟੋਰੇਟ ਆਫ ਰੈਜ਼ੀਡੈਂਸੀ ਅਤੇ ਵਿਦੇਸ਼ੀ ਮਾਮਲਿਆਂ ਦੇ ਅਫਸਰ ਨੇ ਸੋਮਵਾਰ ਨੂੰ ਟਵੀਟ ਕਰ ਇੱਕ ਵੀਡੀਓ ਪੋਸਟ ਕੀਤੀ,ਜਿਸ ਵਿੱਚ ਉਨ੍ਹਾਂ ਸ਼ਰਤਾਂ ਦੀ ਚਰਚਾ ਕੀਤੀ ਗਈ, ਜਿਨ੍ਹਾਂ ਦੇ ਤਹਿਤ ਇਹ ਸਹੂਲਤ ਮਿਲੇਗੀ।

ਹੋਰ ਪੜ੍ਹੋ : TikTok ਵੀਡੀਓ ਬਣਾਉਣ ਦੇ ਚੱਕਰ ‘ਚ ਝੀਲ ‘ਚ ਡੁੱਬਿਆ ਨੌਜਵਾਨ, ਹੋਈ ਮੌਤ

GDRFA ਦੱਸਿਆ ਕਿ ਭਾਰਤੀ ਯਾਤਰੀ 1,874 ਰੁਪਏ ਦਾ ਡਿਊਟੀ ਅਤੇ 375 ਰੁਪਏ ਦਾ ਸੇਵਾ ਡਿਊਟੀ ਦੇ ਕੇ Visit Visa Permit ਪਾ ਸਕਦੇ ਹਨ।

ਉਹਨਾਂ ਕਿਹਾ ਕਿ Visit Visa Permit ਦੇ ਨਾਲ ਸੰਯੁਕਤ ਅਰਬ ਅਮੀਰਾਤ ਦੇ ਅੰਦਰ ਅਧਿਕਤਮ 14 ਦਿਨ ਤੱਕ ਰਿਹਾ ਜਾ ਸਕਦਾ ਹੈ ਅਤੇ ਇਸ ਨੂੰ ਇੱਕ ਵਾਰ ਵਧਾਇਆ ਜਾ ਸਕਦਾ ਹੈ। ਪਰਮਿਟ ਦੇ ਨਵੀਨੀਕਰਨ ਦਾ ਡਿਊਟੀ 4,687 ਰੁਪਏ ਅਤੇ ਸੇਵਾ ਡਿਊਟੀ 375 ਰੁਪਏ ਹੋਵੇਗੀ।

-PTC News