ਦਿਨ ਦਿਹਾੜੇ ਗੰਨਮੈਨ ਨੂੰ ਗੋਲੀਆਂ ਮਾਰ ਕੇ ਲੁੱਟਿਆ ਬੈਂਕ

By Jagroop Kaur - October 15, 2020 4:10 pm

ਆਦਮਪੁਰ : ਆਦਮਪੁਰ ਦੇ ਨਜ਼ਦੀਕੀ ਪਿੰਡ ਕਾਲਰਾ ਵਿਖੇ ਸਥਿਤ ਯੁਕੋ ਬੈਂਕ ਵਿੱਚ 4 ਹਥਿਆਰਬੰਦ ਲੁਟੇਰਿਆਂ ਵੱਲੋਂ ਦਿੰਦਿਹਾਡੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋਣ ਹੋ ਗਏ।UCO bank loot on gunpoint

UCO bank loot on gunpointਉਥੇ ਹੀ ਵਾਰਦਾਤ ਮੌਕੇ ਡਿਊਟੀ 'ਤੇ ਤਾਇਨਾਤ ਸਿਕਿਓਰਟੀ ਗਾਰਡ ਇਸ ਦੌਰਾਨ ਆਪਣਾ ਫਰਜ਼ ਨਿਭਾਉਂਦੇ ਹੋਏ ਲੁਟੇਰਿਆਂ ਨਾਲ ਡਟ ਕੇ ਮੁਕਾਬਲਾ ਕੀਤਾ ਜਸੀ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਦੌਰਾਨ ਉਸ ਦੀ ਮੌਤ ਹੋ ਗਈ।ਮ੍ਰਿਤਕ ਗੰਨਮੈਨ ਦਾ ਨਾਮ ਸੁਰਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਡਰੋਲੀ ਕਲਾਂ ਦਸਿਆ ਗਿਆ ।UCO bank loot on gunpoint

UCO bank loot on gunpointਲੁਟੇਰਿਆਂ ਨੇ ਛੇ ਲੱਖ ਰੁਪਏ ਦੀ ਨਕਦੀ ਲੈ ਕੇ ਹੋਏ ਫਰਾਰ
ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਯੂਕੋ ਬੈਂਕ ਦੇ ਮੈਨੇਜਰ ਸੰਜੇ ਚੋਪੜਾ ਨੇਂ ਦੱਸਿਆ ਕਿ ਕਰੀਬ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਆਏ ਅਤੇ ਦੋ ਊਸ ਪਾਸ ਏਏ ਗਏ ਜਦਕਿ ਦੋ ਕੈਸ਼ ਕਾਉਂਟਰ ਵੱਲ ਚਲੇ ਗਏ।ਇਸੇ ਦੌਰਾਨ ਸ਼ੱਕ ਹੋਣ ਤੇ ਜੱਦ ਗੰਨਮੈਨ ਸੁਰਿੰਦਰ ਸਿੰਘ ਉਨਾਂ ਪਾਸ ਗਿਆ ਤਾਂ ਉਹ ਹੱਥੋਪਾਈ ਹੋ ਗਏ ਅਤੇ ਉਸਨੂੰ ਦੋ ਗੋਲੀਆਂ ਮਾਰੀਆਂ ਅਤੇ ਕੈਸ਼ੀਅਰ ਪਾਸੋਂ ਕਰੀਬ 6 ਲੱਖ 20 ਹਜਾਰ ਦੇ ਕਰੀਬ ਪੈਸੇ ਲੁੱਟ ਮੌਕੇ ਤੋਂ ਫਰਾਰ ਹੋ ਗਏ।

UCO bank loot on gunpointਸੂਚਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ,ਡੀਐਸਪੀ ਹਰਿੰਦਰ ਸਿੰਘ ਮਾਨ ਪੁਲਿਸ ਪਾਰਟੀ ਸਮੇਤ ਮੌਕੇ ਤੇ ਆ ਪੁੱਜੇ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲੁਟੇਰੇ ਪੈਸਿਆਂ ਦਾ ਟਰੰਕ ਅਤੇ ਮ੍ਰਿਤਕ ਗੰਨਮੈਨ ਦੀ ਗਨ ਵੀ ਨਾਲ ਹੀ ਲੈ ਗਏ।ਫਿਲਹਾਲ ਪੁਲਿਸ ਵੱਲੋਂ ਨਕਾਬਪੋਸ਼ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ।

adv-img
adv-img