ਯੁਗਾਂਡਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 8 ਮੌਤਾਂ, ਕਈ ਜ਼ਖਮੀ

Road Accident

ਯੁਗਾਂਡਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 8 ਮੌਤਾਂ, ਕਈ ਜ਼ਖਮੀ,ਨਵੀਂ ਦਿੱਲੀ: ਯੁਗਾਂਡਾ ਦੇ ਜਿੰਜਾ ਜ਼ਿਲੇ ‘ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਹਾਦਸਾ ਉਸ ਸਮੇਂ ਵਾਪਰਿਆ ਜਦੋਂ 2 ਟਰੱਕਾਂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ।

Road Accidentਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਕਾਰਨ ਟਰੱਕ ਦੀ ਬ੍ਰੇਕ ਫੇਲ ਹੋ ਗਈ ਜਿਸ ਕਾਰਨ ਇਹ ਹਾਦਸਾ ਹੋਇਆ। ਇਸ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਾਇਆ ਹੈ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

ਹੋਰ ਪੜ੍ਹੋ: ਅਮਰੀਕਾ ‘ਚ ਬੱਸ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ ,7 ਲੋਕਾਂ ਦੀ ਹੋਈ ਮੌਤ

Road Accidentਉਧਰ ਸਥਾਨਕ ਪੁਲਿਸ ਮੁਤਾਬਕ ਟਰੱਕ ਚਾਲਕ ਨੇ ਯਾਤਾਯਾਤ ਨਿਯਮ ਤੋੜਿਆ ਅਤੇ ਤੇਜ਼ ਰਫਤਾਰ ‘ਤੇ ਧਿਆਨ ਨਹੀਂ ਦਿੱਤਾ। ਪੁਲਿਸ ਰਿਪੋਰਟ ਮੁਤਾਬਕ ਯੁਗਾਂਡਾ ‘ਚ ਪ੍ਰਤੀ ਸਾਲ ਕਰੀਬ 20,000 ਦੁਰਘਟਨਾਵਾਂ ਹੁੰਦੀਆਂ ਹਨ ਜਿਸ ‘ਚ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ।

-PTC News