ਮੁੱਖ ਖਬਰਾਂ

Oxford ਦੀ ਕੋਰੋਨਾ ਵੈਕਸੀਨ ਨੂੰ ਬ੍ਰਿਟੇਨ 'ਚ ਮਿਲੀ ਮਨਜ਼ੂਰੀ

By Jagroop Kaur -- December 30, 2020 2:12 pm -- Updated:Feb 15, 2021

ਲੰਡਨ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕਈ ਦੇਸ਼ਾਂ ਨੇ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬ੍ਰਿਟੇਨ ਨੇ ਹਾਲ ਹੀ 'ਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਬ੍ਰਿਟੇਨ ਨੇ ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵੈਕਸੀਨ ਨੂੰ ਹਰੀ ਝੰਡੀ ਮਿਲਣ ਦੇ ਨਾਲ ਹੀ ਹੁਣ ਬ੍ਰਿਟੇਨ 'ਚ ਆਕਸਫੋਰਡ-ਐਸਟ੍ਰਾਜੇਨੇਕਾ ਕੋਵਿਡ-19 ਵੈਕਸੀਨ ਲੋਕਾਂ ਨੂੰ ਦਿੱਤੀ ਜਾ ਸਕੇਗੀ।

UK approves Oxford-AstraZeneca coronavirus vaccine for public use

ਹੋਰ ਪੜ੍ਹੋ : ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇ

ਇਸ ਵਾਰੇ ਵਧੇਰਾ ਜਾਣਕਾਰੀ ਦਿੰਦੇ ਹੋਏ ਐਸਟ੍ਰਜ਼ੈਨੇਕਾ ਦੇ ਮੁੱਖ ਕਾਰਜਕਾਰੀ ਪਾਸਕਲ ਸੋਰੀਓਟ ਨੇ ਕਿਹਾ, ''ਅੱਜ ਯੂ. ਕੇ. ਦੇ ਲੱਖਾਂ ਲੋਕਾਂ ਲਈ ਅਹਿਮ ਦਿਨ ਹੈ, ਜਿਨ੍ਹਾਂ ਨੂੰ ਇਸ ਨਵੇਂ ਟੀਕੇ ਦੀ ਸੁਵਿਧਾ ਮਿਲੇਗੀ। ਇਹ ਟੀਕਾ ਅਸਰਦਾਰ, ਸਹਿਣਯੋਗ ਹੈ ਅਤੇ ਇਸ ਦੀ ਆਸਾਨੀ ਨਾਲ ਸਪਲਾਈ ਕੀਤੀ ਜਾ ਸਕਦੀ ਹੈ।


UK Expected to Approve AstraZeneca Vaccine This Week | Voice of America - English

ਹੋਰ ਪੜ੍ਹੋ :ਨਵੇਂ ਵਾਇਰਸ ਨੇ ਭਾਰਤ ‘ਚ ਪਸਾਰੇ ਪੈਰ, 20 ਹੋਰ ਮਰੀਜ਼ ਆਏ ਸਾਹਮਣੇ

ਯੂ. ਕੇ. 'ਚ Oxford-AstraZeneca ਕੋਵਿਡ-19 ਟੀਕੇ ਨੂੰ ਮਨਜ਼ੂਰੀ ਮਿਲਣ ਨਾਲ ਭਾਰਤੀ ਰੈਗੂਲੇਟਰ ਵੀ ਇਸ ਨੂੰ ਜਲਦ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਸਕਦਾ ਹੈ। ਭਾਰਤ ਵਿਚ ਇਸ ਟੀਕੇ ਦੇ ਸ਼ਾਟ ਸੀਰਮ ਇੰਸਟੀਚਿਊਟ ਤਿਆਰ ਕਰ ਰਿਹਾ ਹੈ ਅਤੇ ਉਸ ਵੱਲੋਂ ਇੱਥੇ ਕੀਤੇ ਗਏ ਟ੍ਰਾਇਲਜ਼ ਦੇ ਅੰਕੜੇ ਵੀ ਜਮ੍ਹਾ ਕਰਾਏ ਗਏ ਹਨ। ਭਾਰਤ ਜਨਵਰੀ ਤੱਕ ਸੰਭਾਵਤ ਟੀਕੇ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।AstraZeneca: Vaccine will be effective against COVID-19 variant

ਅਜਿਹੇ ਵਿਚ ਆਕਸਫੋਰਡ ਦਾ ਕੋਵਿਡ-19 ਟੀਕਾ ਭਾਰਤ 'ਚ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਪਹਿਲਾ ਟੀਕਾ ਹੋ ਸਕਦਾ ਹੈ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਫਾਈਜ਼ਰ ਟੀਕੇ ਨੂੰ ਵੀ ਮਨਜ਼ੂਰੀ ਮਿਲੀ ਹੋਈ ਹੈ, ਜਿਸ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਟੀਕੇ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਕਿ ਇਹ ਹੈ ਕਿ ਆਕਸਫੋਰਡ ਦਾ ਕੋਰੋਨਾ ਟੀਕਾ ਵੀ ਇਕ ਆਮ ਫਰਿੱਜ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਆਕਸਫੋਰਡ ਟੀਕਾ ਭੰਡਾਰਨ ਦੇ ਮਾਮਲੇ ਵਿਚ ਫਾਈਜ਼ਰ ਦੇ ਟੀਕੇ ਨਾਲੋਂ ਵੱਖਰਾ ਹੈ। ਫਾਈਜ਼ਰ ਦੇ ਟੀਕੇ ਨੂੰ ਮਾਈਨਸ 70 ਡਿਗਰੀ ਦੇ ਤਾਪਮਾਨ ਤੇ ਰੱਖਣਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ, ਆਕਸਫੋਰਡ ਟੀਕਾ ਕਿਤੇ ਵੀ ਪ੍ਰਾਪਤ ਕਰਨਾ ਸੌਖਾ ਹੋਵੇਗਾ।
  • Share