Advertisment

ਇੰਗਲੈਂਡ ਦੀਆਂ ਆਮ ਚੋਣਾਂ ’ਚ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ , ਭਾਰਤੀ ਮੂਲ ਦੇ ਉਮੀਦਵਾਰਾਂ ਨੇ ਹਾਸਿਲ ਕੀਤੀ ਜਿੱਤ

author-image
Shanker Badra
Updated On
New Update
ਇੰਗਲੈਂਡ ਦੀਆਂ ਆਮ ਚੋਣਾਂ ’ਚ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ , ਭਾਰਤੀ ਮੂਲ ਦੇ ਉਮੀਦਵਾਰਾਂ ਨੇ ਹਾਸਿਲ ਕੀਤੀ ਜਿੱਤ
Advertisment
ਇੰਗਲੈਂਡ ਦੀਆਂ ਆਮ ਚੋਣਾਂ ’ਚ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ , ਭਾਰਤੀ ਮੂਲ ਦੇ ਉਮੀਦਵਾਰਾਂ ਨੇ ਹਾਸਿਲ ਕੀਤੀ ਜਿੱਤ:ਲੰਡਨ : ਇੰਗਲੈਂਡ (UK) ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਅਤੇ ਹੁਣ ਤੱਕ ਆਏ ਰੁਝਾਨਾਂ 'ਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ ਮਿਲ ਗਿਆ ਹੈ। ਇੰਗਲੈਂਡ ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਬਹੁਮੱਤ ਲਈ ਜ਼ਰੂਰੀ 326 ਤੋਂ ਕਿਤੇ ਵੱਧ ਸੀਟਾਂ ਹਾਸਲ ਕਰ ਲਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕੁੱਲ 650 ਵਿੱਚੋਂ 648 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਦੀ ਕਨਜ਼ਰਵੇਟਿਵ ਪਾਰਟੀ ਨੂੰ 364 ਸੀਟਾਂ ਉੱਤੇ ਜਿੱਤ ਹਾਸਲ ਹੋ ਚੁੱਕੀ ਹੈ ,ਜਦ ਕਿ ਲੇਬਰ ਪਾਰਟੀ ਦੇ ਖਾਤੇ ਵਿੱਚ 203 ਸੀਟਾਂ ਆਈਆਂ ਹਨ। ਮੁੱਖ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਆਪਣੀ ਹਾਰ ਕਬੂਲ ਕਰਦਿਆਂ ਹੈ ਕਿ ਉਹ ਅਗਲੀਆਂ ਆਮ ਚੋਣਾਂ ’ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਦੱਸ ਦੇਈਏ ਕਿ ਇੰਗਲੈਂਡ ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਤੋਂ ਬਾਅਦ ਦੂਜੀ ਜਿੱਤ ਕਨਜ਼ਰਵੇਟਿਵ ਅਤੇ ਲੇਬਰ ਦੋਵਾਂ ਪਾਰਟੀਆਂ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਹੈ। ਬ੍ਰਿਟੇਨ ਦੀਆਂ ਆਮ ਚੋਣਾਂ ਵਿਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸਖ਼ਤ ਨਤੀਜੇ ਹਾਸਿਲ ਕੀਤੇ ਅਤੇ ਕੁਝ ਨਵੇਂ ਚਿਹਰਿਆਂ ਦੇ ਨਾਲ ਲਗਭਗ ਇਕ ਦਰਜਨ ਸੰਸਦ ਮੈਂਬਰਾਂ ਨੇ ਆਪਣੀ ਸੀਟ ਬਰਕਰਾਰ ਰੱਖੀ ਹੈ।ਆਮ ਚੋਣਾਂ ’ਚ ਚਾਰ ਪੰਜਾਬੀਆਂ ਨੇ ਮੁੜ ਇਤਿਹਾਸ ਰਚਿਆ ਹੈ। ਪ੍ਰੀਤੀ ਪਟੇਲ : ਬਰਤਾਨੀਆ ਦੀ ਗ੍ਰਹਿ ਮੰਤਰੀ ਅਤੇ ਵਿਥੈਮ ਤੋਂ ਸੰਸਦ ਮੈਂਬਰ ਪ੍ਰੀਤੀ ਪਟੇਲ ਵੱਡੇ ਫਰਕ ਨਾਲ ਮੁੜ ਜਿੱਤ ਹਾਸਿਲ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਪ੍ਰੀਤੀ ਪਟੇਲ ਨੇ ਲੇਬਰ ਪਾਰਟੀ ਦੇ ਮਾਰਟਿਨ ਐਡੋਬੋਰ ਨੂੰ 24 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਉਹ ਸਭ ਤੋਂ ਪਹਿਲਾਂ ਸਾਲ 2010 ਵਿੱਚ ਸੰਸਦ ਮੈਂਬਰ ਬਣੇ ਸਨ। ਬ੍ਰੈਗਜ਼ਿਟ ਅਭਿਆਨ ਦੇ ਹਮਾਇਤੀ ਪ੍ਰੀਤੀ ਪਟੇਲ  2014 ਵਿੱਚ ਖਜ਼ਾਨਾ ਮੰਤਰੀ ਸਨ। ਸਾਲ 2015 ਦੀਆਂ ਆਮ ਚੋਣਾਂ ਤੋਂ ਬਾਅਦ ਉਹ ਰੁਜ਼ਗਾਰ ਮੰਤਰੀ ਬਣਾ ਦਿੱਤੇ ਗਏ। ਤਨਮਨਜੀਤ ਸਿੰਘ ਢੇਸੀ : ਸਲੋਹ ਤੋਂ ਲੇਬਰ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀਨੇ ਮੁੜ ਜਿੱਤ ਹਾਸਲ ਕੀਤਾ ਹੈ। ਉਹ ਲੇਬਰ ਪਾਰਟੀ ਦੇ ਉਮੀਦਵਾਰ ਹਨ। ਢੇਸੀ ਨੇ ਕੰਜ਼ਰਵੇਟਿਵ ਪਾਰਟੀ ਦੇ ਕੰਵਰ ਤੂਰ ਗਿੱਲ ਨੂੰ 13 ਹਜ਼ਾਰ ਤੋਂ ਵੋਟਾਂ ਤੋਂ ਹਰਾਇਆ ਹੈ। ਵਰਿੰਦਰ ਸ਼ਰਮਾ : ਈਲਿੰਗ ਸਾਊਥਾਲ ਸੀਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਨੇ ਕੰਜ਼ਰਵੇਟਿਵ ਪਾਰਟੀ ਦੇ ਟੌਮ ਬੇਨੇਟ ਨੂੰ ਹਰਾ ਦਿੱਤਾ ਹੈ। ਵਰਿੰਦਰ ਸ਼ਰਮਾ ਨੇ ਆਪਣੇ ਵਿਰੋਧੀ ਨੂੰ 16 ਹਜ਼ਾਰ ਵੋਟਾਂ ਨਾਲ ਹਰਾਇਆ ਹੈ। ਪ੍ਰੀਤ ਗਿੱਲ : ਪਹਿਲੀ ਬ੍ਰਿਟਿਸ਼ ਸਿੱਖ ਮਹਿਲਾ ਸੰਸਦ ਮੈਂਬਰ ਵਜੋਂ 2017 ਦੀ ਚੋਣ ਵਿਚ ਇਤਿਹਾਸ ਰਚਣ ਵਾਲੀ ਪ੍ਰੀਤ ਕੌਰ ਗਿੱਲ ਨੇ ਬਰਮਿੰਘਮ ਐਜ਼ਬਾਸਟਨ ਸੀਟਤੋਂ ਮੁੜ ਜਿੱਤ ਹਾਸਲ ਕੀਤੀ ਹੈ।ਉਨ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਐਲੇਕਸ ਇਪ ਨੂੰ 5 ਹਜ਼ਾਰ ਤੋਂ ਵੋਟਾਂ ਨਾਲ ਹਰਾ ਕੇ 21,217 ਵੋਟਾਂ ਜਿੱਤੀਆਂ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment