ਮੁੱਖ ਖਬਰਾਂ

ਆਖਿਰ ਕਿਉਂ ਚਾਰ ਬੱਚਿਆਂ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ? ਜਾਣੋ

By Joshi -- January 30, 2018 6:59 pm -- Updated:January 30, 2018 7:02 pm

UK: Man admits attempted murder of four children in deliberate car crash: ਯੂ.ਕੇ 'ਚ ਇਕ 29 ਸਾਲ ਦੇ ਆਦਮੀ ਨੇ ਆਪਣੇ ਚਾਰ ਬੱਚਿਆਂ ਨੂੰ ਹਥੌੜੇ ਨਾਲ ਮਾਰ ਕੇ ਅਤੇ ਫਿਰ ਆਪਣੀ ਗੱਡੀ ਨੂੰ ਕੰਧ 'ਚ ਮਾਰਨ ਦੇ ਦੋਸ਼ਾਂ ਨੂੰ ਕਬੂਲਿਆ ਹੈ। ਓਵੇਨ ਸਕਾਟ ਨਾਮੀ ਵਿਅਕਤੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਸਦੀ ਗੱਡੀ ਇੱਕ ਪੱਬ ਦੀ ਕੰਧ ਨਾਲ ਜਾ ਟਕਰਾਈ ਸੀ।

ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਦੋਂ ਚਾਰ ਬੱਚੇ ਗੱਡੀ ਵਿਚ ਸਨ - ਦੋ ਲੜਕੀਆਂ, ਸੱਤ ਅਤੇ ਅੱਠ ਸਾਲ ਦੀ ਉਮਰ, ਅਤੇ 21 ਮਹੀਨੇ ਅਤੇ 9 ਮਹੀਨੇ ਦੀ ਉਮਰ ਦੇ ਦੋ ਮੁੰਡੇ, ਜਿੰਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ" ਪੁਲਿਸ ਨੇ ਦੱਸਿਆ।

ਸੋਮਵਾਰ ਨੂੰ ਅਦਾਲਤ ਵਿੱਚ, ਸਕਾਟ ਨੂੰ ਚਾਰਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

ਮਿਸ਼ੇਲ ਕੋਲਬੋਰਨ ਕਿਊਸੀ, ਬਚਾਅ ਪੱਖ ਨੇ ਅਦਾਲਤ ਨੂੰ ਕਿਹਾ ਸੀ: "ਹਾਲਾਂਕਿ ਉਹ ਹਿਰਾਸਤ ਵਿਚ ਹੈ ਪਰ ਉਸ ਦੀ ਮਨੋਵਿਗਿਆਨਕ ਸਥਿਤੀ ਸਪਸ਼ਟ ਨਹੀਂ ਸੀ। ਹੋ ਸਕਦਾ ਹੈ ਕਿ ਉਹ ਮਾਨਸਿਕ ਅਸੰਤੁਲਨ ਤੋਂ ਪੀੜਿਤ ਸੀ।"

ਪਿਛਲੀ ਸੁਣਵਾਈ ਦੌਰਾਨ, ਅਦਾਲਤ ਨੂੰ ਜਣਕਾਰੀ ਦਿੱਤੀ ਗਈ ਸੀ ਕਿ ਘਟਨਾ ਸਮੇਂ ਕਾਰ ਵਿੱਚ ਇੱਕ ਹਥੌੜਾ ਸੀ ਅਤੇ ਇਸਦਾ ਇਸਤੇਮਾਲ "ਕਾਰ ਵਿੱਚ ਬੱਚਿਆਂ ਦੇ ਸਿਰ 'ਤੇ ਵਾਰ ਕਰਨ ਲਈ ਵਰਤਿਆ ਗਿਆ ਸੀ"।

ਸਕਾਮਨ ਕੀਲੇਈ ਕਿਊਸੀ, ਨੇ ਅਦਾਲਤ ਨੂੰ ਕਿਹਾ: "ਬੱਚਿਆਂ ਨੂੰ ਮਾਰਨ ਵਿਚ ਨਾਕਾਮ ਹੋਣ ਦੇ ਬਾਅਦ ਉਹ ਪੱਬ ਵੱਲ ਚਲਾ ਗਿਆ"।

ਸਕਾਟ ਨੂੰ ਹੋਰ ਮਨੋਵਿਗਿਆਨਕ ਰਿਪੋਰਟਾਂ ਮਿਲਣ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਇਸ ਮਾਮਲੇ 'ਚ ਆਖਰੀ ਫੈਸਲਾ  15 ਫਰਵਰੀ ਨੂੰ ਸੁਣਾਇਆ ਜਾਵੇਗਾ।

—PTC News

  • Share