ਮੁੱਖ ਖਬਰਾਂ

ਯੂਕਰੇਨ ਸੰਕਟ : ਰੂਸ ਨੂੰ ਟੱਕਰ ਦੇਣ ਲਈ ਕੈਦੀਆਂ ਦੀ ਹੋਵੇਗੀ ਰਿਹਾਈ

By Ravinder Singh -- February 28, 2022 5:15 pm

ਚੰਡੀਗੜ੍ਹ : ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਸੰਕਟ ਹੋਰ ਵੀ ਵੱਧਦਾ ਜਾ ਰਿਹਾ ਹੈ। ਦੋਵੇਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦਾ ਡਟ ਕੇ ਸਾਹਮਣਾ ਕਰ ਰਹੀਆਂ ਹਨ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਨੇ ਐਲਾਨ ਕਰਦਿਆਂ ਕਿਹਾ ਕਿ ਰੂਸ ਖਿਲਾਫ਼ ਲੜਾਈ ਵਿੱਚ ਸ਼ਾਮਿਲ ਹੋਣ ਵਾਲੇ ਇਛੁੱਕ ਕੈਦੀਆਂ ਨੂੰ ਜੇਲ੍ਹ 'ਚੋਂ ਰਿਹਾਅ ਕੀਤਾ ਜਾਵੇਗਾ।

ਯੂਕਰੇਨ ਸੰਕਟ : ਰੂਸ ਨੂੰ ਟੱਕਰ ਦੇਣ ਲਈ ਕੈਦੀਆਂ ਦੀ ਹੋਵੇਗੀ ਰਿਹਾਈਕੈਦੀਆਂ ਦੇ ਜੰਗ ਦੇ ਤਜਰਬੇ ਤੇ ਜੇਲ੍ਹ ਵਿੱਚ ਵਰਤਾਅ ਨੂੰ ਵਿਚਾਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਰਿਹਾਅ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਰਾਸ਼ਟਰਪਤੀ ਜੇਲੇਂਸਕੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੇਲਾਰੂਸ ਵਿੱਚ ਰੂਸ ਤੇ ਯੂਕਰੇਨ ਵਿਚਾਲੇ ਗੱਲਬਾਤ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਗੱਲਬਾਤ ਰਾਹੀਂ ਜੰਗ ਦੀ ਸਮਾਪਤੀ ਦਾ ਐਲਾਨ ਵੀ ਹੋ ਸਕਦਾ ਹੈ।

ਯੂਕਰੇਨ ਸੰਕਟ : ਰੂਸ ਨੂੰ ਟੱਕਰ ਦੇਣ ਲਈ ਕੈਦੀਆਂ ਦੀ ਹੋਵੇਗੀ ਰਿਹਾਈਰੂਸ ਤੇ ਯੂਕਰੇਨ ਵਿਚਾਲੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਬੈਠਕ ਵਿੱਚ ਜੰਗਬੰਦੀ ਦਾ ਜ਼ਿਕਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਰੂਸ ਨੂੰ ਆਪਣੀ ਫੌਜ ਵਾਪਸ ਬੁਲਾ ਲੈਣੀ ਚਾਹੀਦੀ ਹੈ। ਹਾਲਾਤ ਨੂੰ ਦੇਖਦੇ ਹੋਏ ਜੰਗਬੰਦੀ ਦਾ ਐਲਾਨ ਵੀ ਕਰਨਾ ਚਾਹੀਦਾ ਹੈ। ਇਸ ਯੁੱਧ ਕਾਰਨ ਵੱਡੀ ਗਿਣਤੀ ਵਿੱਚ ਲੋਕ ਦੇਸ਼ ਛੱਡ ਕੇ ਚਲੇ ਗਏ ਹਨ। ਉੱਥੇ ਹੀ ਰੂਸ ਨੇ ਹੁਣ ਯੂਕਰੇਨ ਦੇ ਕਈ ਛੋਟੇ ਸ਼ਹਿਰਾਂ ਉਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਯੂਕਰੇਨ ਸੰਕਟ : ਰੂਸ ਨੂੰ ਟੱਕਰ ਦੇਣ ਲਈ ਕੈਦੀਆਂ ਦੀ ਹੋਵੇਗੀ ਰਿਹਾਈਕਾਬਿਲਗੌਰ ਹੈ ਕਿ ਯੂਕਰੇਨ ਨੇ ਪਹਿਲਾਂ ਬੇਲਾਰੂਸ ਵਿੱਚ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਗੱਲਬਾਤ ਲਈ ਹੋਰ ਥਾਵਾਂ ਦੇ ਨਾਂ ਸੁਝਾਏ ਗਏ ਸਨ ਪਰ ਹੁਣ ਦੋਵੇਂ ਦੇਸ਼ ਗੱਲਬਾਤ ਲਈ ਰਾਜ਼ੀ ਹੋ ਗਏ ਹਨ। ਇਸ ਗੱਲਬਾਤ ਤੋਂ ਬਹੁਤ ਉਮੀਦਾਂ ਪ੍ਰਗਟਾਈਆਂ ਜਾ ਰਹੀਆਂ ਹਨ। ਇਸ ਦੌਰਾਨ ਖਬਰ ਆਈ ਹੈ ਕਿ ਗੱਲਬਾਤ ਮੁਤਾਬਕ ਬੇਲਾਰੂਸ ਵੱਡਾ ਫੈਸਲਾ ਲੈਣ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇ ਗੱਲਬਾਤ ਅਸਫਲ ਹੁੰਦੀ ਹੈ ਤਾਂ ਬੇਲਾਰੂਸ ਯੂਕਰੇਨ ਵਿੱਚ ਲੜਨ ਲਈ ਆਪਣੀ ਫੌਜ ਭੇਜ ਸਕਦਾ ਹੈ।

ਇਹ ਵੀ ਪੜ੍ਹੋ : ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ

  • Share