Thu, Apr 25, 2024
Whatsapp

ਤਾਇਆ ਬਣਿਆ ਕਾਲ, ਘਰ ਦੀ ਦੂਜੀ ਮੰਜ਼ਿਲ ਤੋਂ ਸੁੱਟਿਆ ਡੇਢ ਮਹੀਨੇ ਦਾ ਮਾਸੂਮ ਭਤੀਜਾ...!!

Written by  Joshi -- August 01st 2018 01:23 PM
ਤਾਇਆ ਬਣਿਆ ਕਾਲ, ਘਰ ਦੀ ਦੂਜੀ ਮੰਜ਼ਿਲ ਤੋਂ ਸੁੱਟਿਆ ਡੇਢ ਮਹੀਨੇ ਦਾ ਮਾਸੂਮ ਭਤੀਜਾ...!!

ਤਾਇਆ ਬਣਿਆ ਕਾਲ, ਘਰ ਦੀ ਦੂਜੀ ਮੰਜ਼ਿਲ ਤੋਂ ਸੁੱਟਿਆ ਡੇਢ ਮਹੀਨੇ ਦਾ ਮਾਸੂਮ ਭਤੀਜਾ...!!

ਤਾਇਆ ਬਣਿਆ ਕਾਲ, ਘਰ ਦੀ ਦੂਜੀ ਮੰਜ਼ਿਲ ਤੋਂ ਸੁੱਟਿਆ ਡੇਢ ਮਹੀਨੇ ਦਾ ਮਾਸੂਮ ਭਤੀਜਾ...!! ਬਟਾਲਾ 'ਚ ਖੂਨ ਸਫੈਦ ਹੋਣ ਦੀ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਘਰ 'ਚ ਆਪਣੇ ਮਾਸੂਮ ਭਤੀਜੇ ਨੂੰ ਉਸਦੇ ਤਾਏ ਵੱਲੋਂ ਮੌਤ ਦੇ ਘਾਟ ਉਤਾਰਨ ਦੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਇੱਕ ਪਰਿਵਾਰ 'ਚ ਤਾਏ ਵੱਲੋਂ ਆਪਣੇ ਮਾਸੂਮ ਭਤੀਜੇ ਨੂੰ ਘਰ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ। uncle kills nephew by dropping him from second floorਪਰਿਵਾਰ ਵਾਲਿਆਂ ਨੇ ਤੁਰੰਤ ਬੱਚੇ ਨੂੰ ਹਸਪਤਾਲ ਭਰਤੀ ਕਰਾਇਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੱਸ ਦੇਈਏ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਤਾਏ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ, ਦੋਸ਼ੀ ਤਾਇਆ ਕੁਲਵਿੰਦਰ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਉਸਦੀ ਪਤਨੀ ਵੀ ਉਸਨੂੰ ੪ ਸਾਲ ਪਹਿਲਾਂ ਛੱਡ ਕੇ ਜਾ ਚੁੱਕੀ ਹੈ। uncle kills nephew by dropping him from second floorਘਟਨਾ ਸਮੇਂ ਦੋਸ਼ੀ ਨੇ ਮਾਸੂਮ ਨੂੰ ਚੁੱਕਿਆ ਅਤੇ ਘਰ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਅਤੇ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਫਿਲਹਾਲ ਦੋਸ਼ੀ ਤਾਇਆ ਮੌਕੇ ਤੋਂ ਫਰਾਰ ਹੈ। —PTC News


Top News view more...

Latest News view more...