SAD-BSP ਸਰਕਾਰ ਆਉਣ ‘ਤੇ ਬੇਰੁਜ਼ਗਾਰ ਦਲਿਤ ਅਧਿਆਪਕਾਂ ਨੂੰ ਮਿਲੇਗੀ ਨੌਕਰੀ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ: ਆਪਣੇ ਹੱਕਾਂ ਲਈ ਲਗਾਤਾਰ ਲੜਾਈ ਲੜ ਰਹੇ ਅਧਿਆਪਕਾਂ ਦੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਂਹ ਫੜੀ ਹੈ। ਸੁਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਹੈ ਕਿ ਗਠਜੋੜ ਵਾਲੀ ਸਰਕਾਰ ਆਉਣ ਉੱਤੇ ਸਾਰੇ ਦਲਿਤ ਅਧਿਆਪਕਾਂ ਨੂੰ ਨੌਕਰੀ ਦਿੱਤੀ ਜਾਵੇਗੀ।

ਪੜੋ ਹੋਰ ਖਬਰਾਂ: ਨੇਪਾਲ ‘ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ ਤੇ 50 ਲੋਕ ਲਾਪਤਾ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਈਟੀਟੀ 2364 ਆਧਿਆਪਕ ਯੂਨੀਅਨ ਦੇ ਕਾਰਕੁਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ ਉਨ੍ਹਾਂ ਦਾ ਮੁੱਦਾ ਸਬੰਧਤ ਅਧਿਕਾਰੀਆਂ ਨਾਲ ਉਠਾਵਾਂਗਾ। ਇਹ ਵੀ ਵਾਅਦਾ ਕੀਤਾ ਹੈ ਕਿ ਜੇ ਕਾਂਗਰਸ ਸਰਕਾਰ ਉਨ੍ਹਾਂ ਦੀ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਅਣਡਿੱਠਾ ਕਰ ਦਿੰਦੀ ਹੈ ਤਾਂ 2022 ਵਿਚ SAD-BSP ਸਰਕਾਰ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਸਾਰੇ ਦਲਿਤ ਅਧਿਆਪਕਾਂ ਨੂੰ ਨੌਕਰੀ ਮਿਲੇਗੀ।

ਪੜੋ ਹੋਰ ਖਬਰਾਂ: ਪ੍ਰੇਮ ਸਬੰਧਾਂ ਦਾ ਦਰਦਨਾਕ ਅੰਤ, ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਜਾਨ

ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਅਧਿਆਪਕ ਵਰਗ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। ਬੀਤੇ ਦਿਨ ਇਹੀ ਮੰਗ ਲੈ ਕੇ ਉਹ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੋਤੀ ਮਹਿਲ ਦੀ ਰਿਹਾਇਸ਼ ਮੂਹਰੇ ਵੀ ਪਹੁੰਚੇ ਸਨ ਪਰ ਉਥੇ ਉਨ੍ਹਾਂ ਨੂੰ ਪੁਲਿਸ ਦੇ ਲਾਠੀਚਾਰਜ ਤੋਂ ਇਲਾਵਾ ਕੁਝ ਹਾਸਲ ਨਹੀਂ ਹੋਇਆ।

ਪੜੋ ਹੋਰ ਖਬਰਾਂ: ਪੰਜਾਬ ‘ਚ ਕੋਰੋਨਾ ਦੇ ਇੰਨੇ ਨਵੇਂ ਮਾਮਲੇ, 46 ਮਰੀਜ਼ਾਂ ਦੀ ਗਈ ਜਾਨ

-PTC News