Thu, Apr 25, 2024
Whatsapp

ਬੇਰੁਜ਼ਗਾਰ ਈਟੀਟੀ ਟੈਂਟ ਪਾਸ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਮਨਾਇਆ ਕਾਲਾ ਦਿਵਸ

Written by  Shanker Badra -- May 25th 2020 01:34 PM
ਬੇਰੁਜ਼ਗਾਰ ਈਟੀਟੀ ਟੈਂਟ ਪਾਸ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਮਨਾਇਆ ਕਾਲਾ ਦਿਵਸ

ਬੇਰੁਜ਼ਗਾਰ ਈਟੀਟੀ ਟੈਂਟ ਪਾਸ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਮਨਾਇਆ ਕਾਲਾ ਦਿਵਸ

ਬੇਰੁਜ਼ਗਾਰ ਈਟੀਟੀ ਟੈਂਟ ਪਾਸ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਮਨਾਇਆ ਕਾਲਾ ਦਿਵਸ:ਚੰਡੀਗੜ੍ਹ : ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੇ ਕਰੋਨਾ ਵਾਇਰਸ ਕਾਰਨ ਮੁਲਤਵੀ ਹੋਏ ਸੰਘਰਸ਼ ਦੀ ਅੱਜ ਪੰਜਾਬ ਭਰ ਵਿੱਚ ਵੱਖ -ਵੱਖ ਥਾਵਾਂ 'ਤੇ ਕੈਪਟਨ ਸਰਕਾਰ ਦਾ ਪੁਤਲਾ ਸਾੜ ਕੇ ਮੁੜ ਸ਼ੁਰੂਆਤ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਗੁਪਤ ਐਕਸ਼ਨ ਲਈ ਲਾਮਬੰਦੀ ਕਰਨ ਲਈ ਮੀਟਿੰਗਾਂ ਕੀਤੀਆਂ । ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਪ੍ਰਤੀ ਗੰਭੀਰ ਨਹੀਂ ਹਨ ਜਦੋਂ ਕਿ ਮੌਜੂਦਾ ਪੰਜਾਬ ਸਰਕਾਰ ਤਾਂ ਘਰ- ਘਰ ਨੌਕਰੀ ਦਾ ਵਾਅਦਾ ਕਰਕੇ ਹੀ ਸੱਤਾ ਵਿੱਚ ਆਈ ਹੈ।  ਜਿਥੇ ਐਨੀ ਪੜ੍ਹਾਈ ਤੇ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਕਰੀ ਨਹੀਂ ਮਿਲ ਰਹੀ ਉੱਥੇ ਬੇਰੁਜ਼ਗਾਰੀ ਕਾਰਨ ਹਰ ਵਰਗ ਦੇ ਨੌਜਵਾਨਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਕੋਲ ਹੁਣ ਇੱਕੋ ਇੱਕ ਸੰਘਰਸ਼ ਦਾ ਰਾਹ ਹੈ,ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਬੇਰੁਜ਼ਗਾਰ ਵੱਡੀ ਗਿਣਤੀ ਵਿੱਚ ਤਿੱਖਾ ਸੰਘਰਸ਼ ਕਰਨਗੇ ਮੰਗਾਂ:- 1.ਈਟੀਟੀ ਅਧਿਆਪਕਾਂ ਦੀਆਂ 1,664 ਅਸਾਮੀਆਂ ਦੇ ਵਿੱਚ ਵਾਧਾ ਕਰਕੇ 12,000 ਅਸਾਮੀਆਂ ਕੀਤੀਆਂ ਜਾਣ। 2.ਜ਼ਰੂਰੀ ਸੇਵਾਵਾਂ ਤਹਿਤ ਆਉਂਦੇ ਸਿਹਤ ਤੇ ਸਿੱਖਿਆ ਖੇਤਰਾਂ ਵਿੱਚ ਨਿੱਜੀ ਕਰਨ ਤੇ ਮੁਕੰਮਲ ਰੋਕ ਲਗਾਈ ਜਾਵੇ। 3.ਸਾਰੇ ਨਿੱਜੀ ਹਸਪਤਾਲਾਂ ਅਤੇ ਨਿੱਜੀ ਸਕੂਲਾਂ ਨੂੰ ਸਰਕਾਰ ਅਧੀਨ ਲਿਆ ਕੇ ਸਿਹਤ ਕਰਮੀਆਂ ਤੇ ਅਧਿਆਪਕਾਂ ਦੀ ਵੱਡੇ ਪੱਧਰ ਤੇ ਫੌਰੀ ਭਰਤੀ ਕੀਤੀ ਜਾਵੇ। 4.ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। 5.ਕੋਰੋਨਾ ਦੀ ਆੜ ਹੇਠ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨਾ ਰੋਕੀ ਜਾਵੇ। 6.ਪਹਿਲ ਦੇ ਆਧਾਰ ਤੇ ਪੰਜਾਬ ਦੇ ਵਸਨੀਕਾਂ ਨੂੰ ਭਰਤੀ ਕੀਤਾ ਜਾਵੇ ਤੇ ਹੋਰ ਰਾਜਾਂ ਦੇ ਭਰਤੀ ਹੋਣ ਵਾਲਿਆਂ ਦੀ ਹੱਦ ਤੈਅ ਕੀਤੀ ਜਾਵੇ। ਇਸ ਮੌਕੇ ਮੌਜੂਦ ਸਾਥੀ ਸੀਨੀਅਰ ਮੀਤ ਪ੍ਰਧਾਨ ਸੰਦੀਪ ਸ਼ਾਮਾ, ਪ੍ਰੈਸ  ਸਕੱਤਰ ਦੀਪ ਬਨਾਰਸੀ , ਮਨੀ ਸੰਗਰੂਰ ,ਰਵਿੰਦਰ ਅਬੋਹਰ , ਗੁਰਪ੍ਰੀਤ ਫਾਜ਼ਿਲਕਾ , ਪਿਰਥਵੀ ਅਬੋਹਰ , ਰਾਜਕੁਮਾਰ ਮਾਨਸਾ, ਸੰਕਰ ਮਾਨਸਾ , ਡਾ. ਪਰਵਿੰਦਰ  ਜਲਾਲਾਬਾਦ, ਸੁਰਜੀਤ ਚਪਾਤੀ, ਜਤਿੰਦਰ ਜਲਾਲਾਬਾਦ  , ਲਵੀਪ੍ਰੀਤ ਬਠਿੰਡਾ , ਆਦਿ ਸਨ । -PTCNews


Top News view more...

Latest News view more...