Advertisment

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ , ਕੋਠਿਆਂ ਉੱਤੇ ਲਹਿਰਾਏ ਕਾਲੇ ਝੰਡੇ

author-image
Shanker Badra
Updated On
New Update
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ , ਕੋਠਿਆਂ ਉੱਤੇ ਲਹਿਰਾਏ ਕਾਲੇ ਝੰਡੇ
Advertisment
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ , ਕੋਠਿਆਂ ਉੱਤੇ ਲਹਿਰਾਏ ਕਾਲੇ ਝੰਡੇ:ਪਟਿਆਲਾ : ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਚੱਲਦੇ ਸੰਘਰਸ਼ ਅਤੇ ਚਿਰੋਕਣੀ ਮੰਗ ਮਗਰੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਹੈਲਥ ਵਰਕਰ ਪੁਰਸ਼ ਦੀਆਂ ਮਾਮੂਲੀ 200 ਪੋਸਟਾਂ ਦਾ ਲਈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਰਾਹੀਂ ਲਿਖਤੀ ਪ੍ਰੀਖਿਆਂ ਲੈਣ ਦਾ ਇਸ਼ਤਿਹਾਰ ਬਿਨਾਂ ਉਮਰ ਹੱਦ ਛੋਟ ਜਾਰੀ ਕੀਤਾ ਗਿਆ ਹੈ। ਇਸ ਤੋਂ ਭਟਕੇ ਬੇਰੁਜ਼ਗਾਰਾਂ ਨੇ 10 ਅਗਸਤ ਤੋ ਆਪਣੇ ਬਨੇਰਿਆਂ ਉੱਤੇ ਕਾਲੇ ਝੰਡੇ ਲਹਿਰਾ ਦਿੱਤੇ ਹਨ ਅਤੇ 15 ਅਗਸਤ ਨੂੰ ਇਥੇ ਝੰਡਾ ਲਹਿਰਾਉਣ ਆ ਰਹੇ ਸਿਹਤ ਮੰਤਰੀ ਬਲਵੀਰ  ਸਿੰਘ ਸਿੱਧੂ ਨੂੰ ਕਾਲ਼ੇ ਝੰਡੇ ਵਿਖਾਉਣ ਦਾ ਫ਼ੈਸਲਾ ਕੀਤਾ ਹੈ। publive-image ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ , ਕੋਠਿਆਂ ਉੱਤੇ ਲਹਿਰਾਏ ਕਾਲੇ ਝੰਡੇ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ,ਅਮਰੀਕ ਬਠਿੰਡਾ ,ਸੁਖਦੇਵ ਸਿੰਘ ਜਲਾਲਾਬਦ ਅਤੇ ਜਸਪਾਲ ਸਿੰਘ ਘੁੰਮਣ  ਨੇ ਦੱਸਿਅਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਵਾਅਦਾ  ਕਰਕੇ ੳੁਮਰ ਹੱਦ ਵਿੱਚ ਛੋਟ ਦੇਣ ਤੋਂ ਮੁੱਕਰ ਚੁੱਕੀ ਹੈ।ਯੂਨੀਅਨ ਨੇ ਫ਼ੈਸਲਾ ਕੀਤਾ ਕਿ 10 ਅਗਸਤ ਤੋ 15 ਅਗਸਤ ਤੱਕ ਆਪਣੇ ਘਰਾਂ ਉੱਤੇ ਕਾਲੀ ਅਾਜ਼ਾਦੀ ਮਨਾੳੁਣ ਵਜੋਂ ਕਾਲ਼ੇ ਝੰਡੇ ਲਗਾਉਣ,ਮੰਗਾਂ ਨਾਲ ਸੰਬੰਧਿਤ ਸਮੁੱਚੇ ਪੰਜਾਬ ਅੰਦਰ ਨਾਹਰੇ ਲਿਖਣ ਦੀ ਮੁਹਿੰਮ ਤੇਜ਼ ਕਰਨ ਅਤੇ 15 ਅਗਸਤ ਨੂੰ ਸਿਹਤ ਮੰਤਰੀ ਨੂੰ ਪਟਿਆਲ਼ਾ ਵਿਖੇ ਕਾਲੀਆਂ ਝੰਡੀਆਂ ਵਿਖਾਉਣ ਦੀ ਵਿਉਂਬੰਦੀ ਕੀਤੀ ਗਈ। publive-image ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ , ਕੋਠਿਆਂ ਉੱਤੇ ਲਹਿਰਾਏ ਕਾਲੇ ਝੰਡੇ ਯੂਨੀਅਨ ਆਗੂ ਸੁਰਿੰਦਰ ਪਾਲ ਸਿੰਘ ਸੋਨੀ ਪਾਇਲ ਨੇ ਕਿਹਾ ਕਿ ਸਿਰਫ 200 ਕੱਢੀਆਂ ਗਈਆਂ ਹਨ ਅਤੇ ਇਹਦੇ ਵਿਚ  ਵੀ ਆਮ ਜਨਰਲ ਸ੍ਰੇਣੀ ਲਈ ਕੁੱਲ 26, ਅਨੂਸੂਚਿਤ ਜਾਤੀਆਂ ਮਜ੍ਹਬੀ ਅਤੇ ਬਾਲਮੀਕੀਆਂ ਲਈ 7,ਰਮਦਾਸੀਆ ਅਤੇ ਹੋਰ ਅਨੂਸੂਚਿਤ ਜਾਤਾਂ ਲਈ 7 ਅਤੇ ਪੱਛੜੀਆਂ ਸ੍ਰੇਣੀਆਂ ਲਈ 7 , ਆਸਾਮੀਆਂ ਦਿੱਤੀਆਂ ਹਨ। ਜਦਕਿ ਆਮ ਜਨਰਲ ਸ੍ਰੇਣੀ ਦੇ 2000 ਅਤੇ ਬਾਕੀ ਸ੍ਰੇਣੀਆਂ ਦੇ 1500 ਕਰੀਬ ਬੇਰੁਜ਼ਗਾਰ ਹਨ। publive-image ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਉਲੀਕਿਆ ਅਗਲਾ ਸੰਘਰਸ਼ , ਕੋਠਿਆਂ ਉੱਤੇ ਲਹਿਰਾਏ ਕਾਲੇ ਝੰਡੇ ਯੂਨੀਅਨ ਵੱਲੋਂ 23 ਅਗਸਤ ਤੋਂ ਖਾਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਪੱਕਾ ਮੋਰਚਾ ਲਗਾਉਂਣ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਤੱਕ ਛੋਟ ਨਹੀ ਦਿੱਤੀ ਜਾਂਦੀ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਿਹਤ ਮਹਿਕਮੇਂ ਵਿਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕਰਨ ਦਾ ਅੈਲਾਨ ਕੀਤਾ ਜਾਵੇ। ਇਸ ਮੌਕੇ ਪ੍ਰੇਮਜੀਤ ਪੱਪੂ ਬਾਲਿਆਂਵਾਲੀ,ਸਵਰਨ ਫਿਰੋਜ਼ਪੁਰ,ਮਨਪ੍ਰੀਤ ਜੱਜਲ਼,ਅਮਰਜੀਤ ਸਿੰਘ ਰਾਜੂ ਸੁਖਨਾ ਮੁਕਤਸਰ ਸਾਹਿਬ ਆਦਿ ਹਾਜਰ ਸਨ। -PTCNews-
health-workers health-workers-protest
Advertisment

Stay updated with the latest news headlines.

Follow us:
Advertisment