ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਲਾਠੀਚਾਰਜ,  ਘਰ-ਘਰ ਨੌਕਰੀ ਦੇਣ ਲਈ ਸੇਵਾ ਨਿਭਾਉਂਦੀ ਹੋਈ ਪੰਜਾਬ ਪੁਲਿਸ

By Shanker Badra - June 08, 2021 5:06 pm

ਪਟਿਆਲਾ : ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰਾਂ 'ਤੇ ਅੱਜ ਪੁਲਿਸ ਨੇਲਾਠੀਚਾਰਜ ਕੀਤਾ ਤੇ ਕਈ ਅਧਿਆਪਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਹੈ। ਇਸ ਮੌਕੇ ਜਿੱਥੇ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਪੁਲਿਸ ਵੱਲੋਂ ਵੱਡੀ ਗਿਣਤੀ 'ਚ ਬੇਰੁਜ਼ਗਾਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

Unemployed protesters lathi-charged for protesting outside CM's residence in Patiala ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਲਾਠੀਚਾਰਜ,  ਘਰ-ਘਰ ਨੌਕਰੀ ਦੇਣ ਲਈਸੇਵਾ ਨਿਭਾਉਂਦੀ ਹੋਈ ਪੰਜਾਬ ਪੁਲਿਸ

ਜਦੋਂ ਬੇਰੁਜ਼ਗਾਰ ਮੋਤੀ ਮਹਿਲ ਵੱਲ ਕੂਚ ਕਰਨ ਲੱਗੇ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਘੇਰ ਕੇ ਗ੍ਰਿਫ਼ਤਾਰ ਕੀਤਾ ਗਿਆ। ਬੇਰੁਜ਼ਗਾਰ ਮੋਰਚਾ ਦੇ ਆਗੂਆਂ ਤੇ ਕਾਰਕੁਨਾਂ ਨੂੰ ਘੜੀਸ ਘੜੀਸ ਕੇ ਬੱਸਾਂ ਵਿੱਚ ਸੁੱਟ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਰੋਕਿਆ ਗਿਆ ਇੱਥੋਂ ਤਕ ਕਿ ਮਹਿਲਾ ਕਾਰਕੁਨਾਂ ਉੱਤੇ ਵੀ ਲਾਠੀਆਂ ਵਰ੍ਹਾਈਆਂ ਗਈਆਂ ਹਨ। ਸਾਂਝਾ ਬੇਰੁਜ਼ਗਾਰ ਮੋਰਚਾ ਦੇ 50 ਦੇ ਕਰੀਬ ਆਗੂਆਂ ਅਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਥਾਣੇ ਲੈ ਗਈ ਹੈ।

Unemployed protesters lathi-charged for protesting outside CM's residence in Patiala ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਲਾਠੀਚਾਰਜ,  ਘਰ-ਘਰ ਨੌਕਰੀ ਦੇਣ ਲਈ ਸੇਵਾ ਨਿਭਾਉਂਦੀ ਹੋਈ ਪੰਜਾਬ ਪੁਲਿਸ

ਇਸ ਮੌਕੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ,ਜਗਸੀਰ ਸਿੰਘ ਘੁਮਾਣ,ਹਰਜਿੰਦਰ ਸਿੰਘ ਝੁਨੀਰ,ਕ੍ਰਿਸ਼ਨ ਸਿੰਘ ਨਾਭਾ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ -ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਤਾਂ ਭੱਜੀ ਹੀ ਹੈ, ਸਗੋਂ ਅਨੇਕਾਂ ਵਾਰ ਮੀਟਿੰਗਾਂ ਦੇ ਲਾਰੇ ਲਗਾ ਕੇ ਵੀ ਬੇਰੁਜ਼ਗਾਰਾਂ ਦੇ ਮਸਲੇ ਹੱਲ ਕਰਨ ਲਈ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ।

Unemployed protesters lathi-charged for protesting outside CM's residence in Patiala ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਲਾਠੀਚਾਰਜ,  ਘਰ-ਘਰ ਨੌਕਰੀ ਦੇਣ ਲਈ ਸੇਵਾ ਨਿਭਾਉਂਦੀ ਹੋਈ ਪੰਜਾਬ ਪੁਲਿਸ

ਇਸ ਮੌਕੇ ਬੇਰੁਜ਼ਗਾਰ ਅਧਿਆਕਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਨੌਕਰੀਆਂ ਦੀ ਮੰਗ ਲਈ ਲੜਦੇ ਆ ਰਹੇ ਹਾਂ ਪਰ ਪੰਜਾਬ ਸਰਕਾਰ ਹਮੇਸ਼ਾ ਝੂਠੇ ਦਿਲਾਸੇ ਦਿੰਦੀ ਰਹਿੰਦੀ ਹੈ। ਇਸ ਤਹਿਤ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਵੱਲ ਰੋਸ ਮਾਰਚ ਕੱਢਦੇ ਆਏ ਪਰ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ ਤੇ ਬਹੁਤ ਸਾਰੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਪ੍ਰੇਮ ਸਬੰਧਾਂ 'ਚ ਰੋੜਾ ਬਣ ਰਹੇ ਭਰਾ ਨੂੰ ਰਾਹ ਚੋਂ ਹਟਾਉਣ ਲਈ ਭੈਣ ਨੇ ਪ੍ਰੇਮੀਆਂ ਨਾਲ ਮਿਲ ਰਹੀ ਕਤਲ ਦੀ ਸਾਜਿਸ਼

ਪੰਜਾਬ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਨੇ ਮੁੜ ਰੁਜ਼ਗਾਰ ਦੀ ਮੰਗ ਕਰਨ ਵਾਲਿਆਂ 'ਤੇ ਲਾਠੀਚਾਰਜ ਕੀਤਾ ਹੈ, ਜਿਸ ਦੀ ਉਨ੍ਹਾਂ ਸਖਤ ਨਿਖੇਧੀ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਬਾਅਦ ਸਾਂਝਾ ਬੇਰੁਜ਼ਗਾਰ ਮੋਰਚੇ ਵਲੋਂ ਪਟਿਆਲਾ ਦੇ ਵਾਈ.ਪੀ.ਐੱਸ ਚੌਂਕ ਵਿੱਚ ਧਰਨਾ ਦਿੱਤਾ ਹੈ ਅਤੇ ਸਾਥੀਆਂ ਦੀ ਰਿਹਾਈ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗਕਰ ਰਹੇ ਹਨ।

-PTCNews

adv-img
adv-img