Thu, Apr 18, 2024
Whatsapp

ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਪਿੰਡ ਥਲੇਸਾਂ ਵਿੱਚ ਨਾਹਰੇ ਲਿਖ ਕੇ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ

Written by  Shanker Badra -- January 19th 2021 04:54 PM
ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਪਿੰਡ ਥਲੇਸਾਂ ਵਿੱਚ ਨਾਹਰੇ ਲਿਖ ਕੇ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ

ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਪਿੰਡ ਥਲੇਸਾਂ ਵਿੱਚ ਨਾਹਰੇ ਲਿਖ ਕੇ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ

ਸੰਗਰੂਰ : ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਪੱਕਾ ਮੋਰਚਾ ਸਿੱਖਿਆ ਮੰਤਰੀ ਦੇ ਗੇਟ ਉੱਤੇ 20 ਦਿਨਾਂ ਤੋਂ ਜਾਰੀ ਹੈ ਅਤੇ ਨਾਲ ਹੀ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਪਿੰਡਾਂ ਵਿੱਚ ਆਰੰਭੀ ਪ੍ਰਚਾਰ ਮੁਹਿੰਮ ਤਹਿਤ ਨੇੜਲੇ ਪਿੰਡ ਥਲੇਸਾਂ ਵਿੱਚ ਨਾਹਰੇ ਲਿਖਣ ਮਗਰੋ 31 ਜਨਵਰੀ ਦੇ ਵਿਸ਼ਾਲ ਇਕੱਠ ਲਈ ਸੱਦਾ ਦਿੰਦੇ ਹੋਏ ਅਰਥੀ ਫੂਕ ਮੁਜਾਹਰਾ ਕੀਤਾ ਗਿਆ। [caption id="attachment_467549" align="aligncenter" width="300"]Unemployed Sanjha Morcha burnt effigy of Punjab education minister Vijay Inder Singla ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਪਿੰਡ ਥਲੇਸਾਂ ਵਿੱਚ ਨਾਹਰੇ ਲਿਖ ਕੇ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ[/caption] ਪੜ੍ਹੋ ਹੋਰ ਖ਼ਬਰਾਂ : ਸੂਰਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸੜਕ ਕਿਨਾਰੇ ਸੌਂ ਰਹੇ ਮਜ਼ਦੂਰਾਂ 'ਤੇ ਚੜ੍ਹਿਆ ਟਰੱਕ ਇਸ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾਈ ਆਗੂ ਜਗਸੀਰ ਸਿੰਘ ਘੁਮਾਣ,ਰਣਬੀਰ ਸਿੰਘ ਨਦਾਮਪੁਰ,ਕੁਲਵੰਤ ਸਿੰਘ ਲੌਂਗੋਵਾਲ ,ਜਸਪਾਲ ਸਿੰਘ ਘੁੰਮਣ ਅਤੇ ਸ਼ਸ਼ਪਾਲ ਸਿੰਘ ਨੇ ਕਿਹਾ ਕਿ ਘਰ - ਘਰ ਰੁਜ਼ਗਾਰ ਤੋ ਮੁਕਰੀ ਕਾਂਗਰਸ ਸਰਕਾਰ ਅਤੇ ਅਧਿਆਪਕਾਂ ਨੂੰ ਗਾਲਾਂ ਕੱਢਣ ਵਾਲੇ ਸਿੱਖਿਆ ਮੰਤਰੀ ਨੇ ਰੁਜ਼ਗਾਰ ਤਾਂ ਕੀ ਦੇਣਾ ਸੀ ਸਗੋ ਬਦਸਲੂਕੀ ਕਰਕੇ ਮਾਣ - ਸਨਮਾਨ ਨੂੰ ਠੇਸ ਪੁਚਾਈ ਜਾ ਰਹੀ ਹੈ। [caption id="attachment_467548" align="aligncenter" width="300"]Unemployed Sanjha Morcha burnt effigy of Punjab education minister Vijay Inder Singla ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਪਿੰਡ ਥਲੇਸਾਂ ਵਿੱਚ ਨਾਹਰੇ ਲਿਖ ਕੇ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ[/caption] ਬੇਰੁਜ਼ਗਾਰਾਂ ਨੇ ਗਲੀ- ਗਲੀ ਵਿਚ ਆਪਣੀਆਂ ਮੰਗਾਂ ਬਾਰੇ ਪ੍ਰਚਾਰ ਕੀਤਾ ਤੇ 31 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਇਕੱਠ ਮੌਕੇ ਪਹੁੰਚਣ ਦਾ ਸੱਦਾ ਦਿੱਤਾ ਅਤੇ ਰੋਸ ਮਾਰਚ ਕਰਕੇ ਅਰਥੀ ਫੂਕ ਮੁਜਾਹਰਾ ਕੀਤਾ। ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ 'ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ [caption id="attachment_467547" align="aligncenter" width="300"]Unemployed Sanjha Morcha burnt effigy of Punjab education minister Vijay Inder Singla ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਪਿੰਡ ਥਲੇਸਾਂ ਵਿੱਚ ਨਾਹਰੇ ਲਿਖ ਕੇ ਫੂਕਿਆ ਗਿਆ ਸਿੱਖਿਆ ਮੰਤਰੀ ਦਾ ਪੁਤਲਾ[/caption] ਇਸ ਮੌਕੇ ਰਜਿੰਦਰ ਮਘਾਨੀਆ, ਇਕਬਾਲ, ਕੁਲਵਿੰਦਰ ਨਦਾਮਪੁਰ, ਹਰਦੀਪ ਕੌਰ ਸਰਬਜੀਤ ਕੌਰ, ਵੀਰਪਾਲ ਕੌਰ, ਤਰਲੋਚਨ ਨਾਗਰਾ, ਜਲੰਧਰ ਸਿੰਘ, ਹਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਲੂਕ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ  ਅਜੈਬ ਸਿੰਘ, ਹਰਦੀਪ ਕੌਰ ਪਿੰਡ ਸਰਪੰਚ ਆਦਿ ਹਾਜ਼ਰ ਸਨ। -PTCNews


Top News view more...

Latest News view more...