Thu, Apr 25, 2024
Whatsapp

ਵਾਅਦਿਆਂ ਤੋਂ ਮੁਕਰੀ ਕੈਪਟਨ ਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ

Written by  Shanker Badra -- July 30th 2020 01:16 PM
ਵਾਅਦਿਆਂ ਤੋਂ ਮੁਕਰੀ ਕੈਪਟਨ ਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ

ਵਾਅਦਿਆਂ ਤੋਂ ਮੁਕਰੀ ਕੈਪਟਨ ਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ

ਵਾਅਦਿਆਂ ਤੋਂ ਮੁਕਰੀ ਕੈਪਟਨ ਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ:ਚੰਡੀਗੜ੍ਹ  : ਕੋਰੋਨਾ ਸੰਕਟ ਦੇ ਚਲਦਿਆਂ ਸਰਕਾਰ ਵੱਲੋਂ ਜਨਤਕ ਮੁਜ਼ਾਹਰੇ ਕਰਨ 'ਤੇ ਲਾਈ ਪਾਬੰਦੀ ਉਪਰੰਤ ਬੇਰੁਜ਼ਗਾਰ ਨੌਜਵਾਨਾਂ ਨੇ ਸੰਘਰਸ਼ ਦਾ ਇੱਕ ਨਵਾਂ ਰਾਹ ਲੱਭਿਆ ਹੈ। ਜਿਸ ਤਹਿਤਬੇਰੁਜ਼ਗਾਰ ਨੌਜਵਾਨਾਂ ਨੇ ਪੂਰੇ ਪੰਜਾਬ ਵਿੱਚ ਇੱਕ ਮੁਹਿੰਮ ਬਣਾਕੇ ਕੰਧ ਨਾਅਰੇ ਲਿਖੇ ਹਨ। ਇਨ੍ਹਾਂ ਨਾਅਰਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ। [caption id="attachment_421416" align="aligncenter" width="142"] ਵਾਅਦਿਆਂ ਤੋਂ ਮੁਕਰੀ ਕੈਪਟਨਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ[/caption] ਪੰਜਾਬ ਦੀ ਸੱਤਾ 'ਚ ਕੈਪਟਨ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। ਕਾਂਗਰਸ ਦੇ ਮੈਨੀਫੇਸਟੋਂ 'ਚ ਵਾਅਦਿਆਂ ਦੀ ਲੰਬੀ ਲਿਸਟ ਸੀ ਪਰ ਹੁਣ ਸਵਾਲ ਹੈ ਕਿ ਕੈਪਟਨ ਸਰਕਾਰ ਆਪਣੇ ਕਿੰਨੇ ਕੁ ਵਾਅਦੇ ਪੂਰੇ ਕਰ ਪਾਈ ਹੈ। ਇੰਨ੍ਹਾਂ ਵਾਅਦਿਆਂ ਨੂੰ ਪੂਰੇ ਨਾ ਕਰਨ ਦੇ ਇਲਜ਼ਾਮ ਸਰਕਾਰ 'ਤੇ ਲਗਾਤਾਰ ਲੱਗ ਰਹੇ ਹਨ। [caption id="attachment_421414" align="aligncenter" width="300"] ਵਾਅਦਿਆਂ ਤੋਂ ਮੁਕਰੀ ਕੈਪਟਨਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ[/caption] ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਨੌਕਰੀਆਂ ਦੇਣ ਦੇ ਵਾਅਦੇ ਨੂੰ ਲੈ ਕੇ ਕੈਪਟਨ ਸਰਕਾਰ ਲਗਾਤਾਰ ਘਿਰਦੀ ਆ ਰਹੀ ਹੈ। ਕੈਪਟਨ ਸਰਕਾਰ ਲਈ ਇਹ ਵਾਅਦਾ ਵੱਡੀ ਸਿਰਦਰਦੀ ਬਣ ਰਿਹਾ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਲਿਖਿਆ ਹੈ ਕਿ , ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ ,ਇਸ ਤੋਂ ਇਲਾਵਾ ਹੋਰ ਵੀ ਬਹੁਤ ਅਣਗਿਣਤ ਨਾਅਰੇ ਲਿਖੇ ਗਏ ਹਨ, ਜੋ ਕੈਪਟਨ ਸਰਕਾਰ ਨੂੰ ਘਰ -ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਯਾਦ ਕਰਵਾ ਰਹੇ ਹਨ। [caption id="attachment_421411" align="aligncenter" width="300"] ਵਾਅਦਿਆਂ ਤੋਂ ਮੁਕਰੀ ਕੈਪਟਨਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ[/caption] ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਅਜਿਹੀਆਂ ਹਾਲਤਾਂ 'ਚ ਸਾਨੂੰ ਆਪਣੀਆਂ ਮੰਗਾਂ ਉਭਾਰਨ ਅਤੇ ਮਨਵਾਉਣ ਲਈ ਬਦਲਵੇਂ ਤਰੀਕੇ ਲੱਭਣੇ ਪੈਣਗੇ। ਇਹਨਾਂ ਵਿਚੋਂ ਪਿੰਡਾਂ ਵਿੱਚ ਰੁਜ਼ਗਾਰ ਦੀ ਮੰਗ ਉਭਰਾਦੇ ਨਾਅਰੇ ਲਿਖਣੇ ਸ਼ੁਰੂ ਕਰ ਦਿੱਤੇ ਹਨ। ਢਿੱਲਵਾਂ ਨੇ ਕਿਹਾ ਕਿ  ਸਾਰੀਆਂ ਵਿਦਿਅਕ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਨੌਕਰੀ ਲਈ ਨਿਰਧਾਰਤ ਉਮਰ-ਹੱਦ ਲੰਘਾ ਚੁੱਕੇ ਹਨ, ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੈ, ਜੋ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ 'ਚ ਨਾਕਾਮਯਾਬ ਰਹੀ ਹੈ। [caption id="attachment_421410" align="aligncenter" width="300"] ਵਾਅਦਿਆਂ ਤੋਂ ਮੁਕਰੀ ਕੈਪਟਨਸਰਕਾਰ ,ਪਛਤਾਉਂਦਾ ਹੈ ਪੰਜਾਬ ਬਣਾਕੇ ਕੈਪਟਨ ਦੀ ਸਰਕਾਰ[/caption] ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਕੱਢੀਆਂ ਮਲਟੀਪਰਪਜ਼-ਹੈਲਥ ਵਰਕਰਾ ਦੀਆਂ 200(ਮੇਲ), 600(ਫੀਮੇਲ) ਅਸਾਮੀਆਂ, ਸਿੱਖਿਆ ਵਿਭਾਗ ਵੱਲੋਂ ਕੱਢੀਆਂ ਮਾਸਟਰ ਕਾਡਰ ਦੀਆਂ ਕੁੱਲ 3282 ਅਸਾਮੀਆਂ, ਪਰ ਸਮਾਜਿਕ ਸਿੱਖਿਆ 54, ਪੰਜਾਬੀ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਕੱਢੀਆਂ ਹਨ, ਇਹਨਾਂ ਅਸਾਮੀਆਂ 'ਚ ਉਮਰ-ਹੱਦ 37 ਤੋਂ 42 ਸਾਲ ਕਰਨ ਅਤੇ ਅਸਾਮੀਆਂ ਦੀ ਗਿਣਤੀ ਵਧਾਉਣ ਦੀ ਮੰਗ ਕਰਦਿਆਂ ਬੇਰੁਜ਼ਗਾਰ ਜਥੇਬੰਦੀਆਂ ਨੇ ਮੰਗਾਂ ਦਾ ਹੱਲ ਨਾ ਹੋਣ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। -PTCNews


Top News view more...

Latest News view more...