Advertisment

ਬੇਰੁਜ਼ਗਾਰ ਅਧਿਆਪਕਾਂ ਦਾ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ

author-image
Riya Bawa
New Update
ਬੇਰੁਜ਼ਗਾਰ ਅਧਿਆਪਕਾਂ ਦਾ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ
Advertisment
ਜਲੰਧਰ:  ਪਿਛਲੇ ਸਾਢੇ ਚਾਰ ਸਾਲ ਤੋਂ ਰੁਜ਼ਗਾਰ ਮੰਗਦੇ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਿੱਚੋ ਅੱਜ ਚੜਦੀ ਸਵੇਰ 2 ਅਧਿਆਪਕਾਂ ਨੇ ਅੱਜ ਸਥਾਨਕ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਪਰ ਚੜਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ 21 ਅਗਸਤ ਤੋਂ ਸਿਵਿਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ 'ਤੇ ਡਟਿਆ ਹੋਇਆ ਸੀ ਪ੍ਰੰਤੂ ਸਿੱਖਿਆ ਮੰਤਰੀ ਬਦਲਣ ਮਗਰੋਂ ਮੁਨੀਸ਼ ਆਪਣੇ ਸਾਥੀ ਜਸਵੰਤ ਘੁਬਾਇਆ ਸਮੇਤ ਰੁਜ਼ਗਾਰ ਪ੍ਰਾਪਤੀ ਲਈ ਪਰਗਟ ਸਿੰਘ ਦੇ ਸ਼ਹਿਰ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਚੁੱਕਿਆ ਹੈ।
Advertisment
publive-image ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਨ ਅਤੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਕੁੱਲ 18000 ਅਸਾਮੀਆਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰਾਂ ਨੂੰ ਸਾਢੇ ਚਾਰ ਸਾਲਾਂ ਤੋਂ ਲਾਰੇ ਲਗਾਏ ਜਾ ਰਹੇ ਹਨ। ਇਸੇ ਰੀਤੀ ਤਹਿਤ ਹੀ ਸਿੱਖਿਆ ਮੰਤਰੀ ਪਰਗਟ ਸਿੰਘ ਵੀ ਲਗਾਤਾਰ ਟਾਲ ਮਟੋਲ ਕਰਦੇ ਆ ਰਹੇ ਹਨ ਤਾਂ ਕਰਕੇ ਅੱਕੇ ਹੋਏ ਬੇਰੁਜ਼ਗਾਰ ਅਧਿਆਪਕਾਂ ਨੇ ਸਥਾਨਕ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। publive-image ਉਹਨਾਂ ਦੱਸਿਆ ਕਿ 17 ਅਕਤੂਬਰ ਨੂੰ ਮੋਰਿੰਡਾ ਪ੍ਰਸਾਸ਼ਨ ਨੇ 29 ਅਕਤੂਬਰ ਦੀ ਮੁੱਖ ਮੰਤਰੀ ਜੀ ਨਾਲ ਪੈੱਨਲ ਮੀਟਿੰਗ ਤੈਅ ਕਰਵਾਈ ਸੀ ਜਿਹੜੀ ਕਿ ਬੇਯਕੀਨੀ ਹੈ। ਇਸੇ ਨੂੰ ਲੈ ਕੇ ਸਥਾਨਕ ਬੱਸ ਸਟੈਂਡ ਵਾਲੀ ਟੈਂਕੀ ਕੋਲ ਇਕੱਠੇ ਹੋਏ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ। ਕੋਠੀ ਅੱਗੇ ਪਹੁੰਚੇ ਅਧਿਆਪਕਾਂ ਨੂੰ ਜਿਉਂ ਹੀ ਕੋਠੀ ਤੋਂ ਦੂਰ ਰੋਕਣਾ ਚਾਹਿਆ ਤਾਂ ਅਧਿਆਪਕ ਕੋਠੀ ਅੱਗੇ ਧਰਨਾ ਲਗਾਉਣ ਲਈ ਬਜ਼ਿੱਦ ਸਨ। publive-image ਅੱਗੇ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਜ਼ੋਰਦਾਰ ਧੱਕਾ ਮੁੱਕੀ ਕੀਤੀ ਗਈ। ਅੱਕੇ ਹੋਏ ਬੇਰੁਜ਼ਗਾਰਾਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡ ਉਖਾੜ ਦਿੱਤੇ। ਧੱਕਾ ਮੁੱਕੀ ਦੌਰਾਨ 2 ਬੇਰੁਜ਼ਗਾਰ ਅਧਿਆਪਕਾਵਾਂ ਸੁਖਦੀਪ ਕੌਰ ਅਤੇ ਰਣਜੀਤ ਕੌਰ ਬੇਹੋਸ਼ ਹੋ ਗਈਆਂ, ਜਿੰਨ੍ਹਾਂ ਨੂੰ ਇਲਾਜ਼ ਲਈ ਸਥਾਨਕ PIMS ਹਸਪਤਾਲ ਵਿਖੇ ਲਿਜਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਉਹ ਜ਼ੇਰੇ ਇਲਾਜ ਸਨ। ਦੂਜੇ ਪਾਸੇ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨ ਜਾਰੀ ਸੀ। ਪ੍ਰਸਾਸ਼ਨ ਵੱਲੋਂ ਪਹੁੰਚੇ ਐੱਸ ਡੀ ਐਮ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ 29 ਤਰੀਕ ਦੀ ਮੀਟਿੰਗ ਕਨਫ਼ਰਮ ਕਰਵਾਈ। publive-image ਬੇਰੁਜ਼ਗਾਰਾਂ ਵੱਲੋਂ ਟੈਂਕੀ ਉੱਪਰ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਗੁਰਮੁਖ ਫਗਵਾੜਾ ਆਗੂ ਡੀ. ਟੀ. ਐੱਫ., ਹਰਦੀਪ ਚੀਮਾ ਆਗੂ ਪੰਜਾਬ ਰੋਡਵੇਜ ਯੂਨੀਅਨ,ਬਲਰਾਜ ਮੌੜ, ਅਮਨ ਬਠਿੰਡਾ, ਬਬਲਜੀਤ ਕੌਰ,ਗੁਰਪ੍ਰੀਤ ਵਾਂਦਰ ਜਟਾਣਾ,ਲਵਪ੍ਰੀਤ ਫਿਰੋਜ਼ਪੁਰ, ਜਗਤਾਰ,ਮੁਨੀਸ਼ ਕੁਮਾਰ,ਅਮਨ ਸੇਖਾ,ਸੰਦੀਪ ਗਿੱਲ, ਕੁਲਵੰਤ ਲੌਂਗੋਵਾਲ, ਹਰਪ੍ਰੀਤ ਫਿਰੋਜ਼ਪੁਰ, ਰਸ਼ਪਾਲ ਜਲਾਲਾਬਾਦ, ਗੁਰਪ੍ਰੀਤ ਪੱਕਾ ਕਲਾਂ, ਬਲਕਾਰ ਮਘਾਣੀਆਂ, ਹਰਜਿੰਦਰ ਕੌਰ ਗੋਲੀ,ਲਖਵਿੰਦਰ ਕੰਬੋਜ਼,ਪ੍ਰਿਤਪਾਲ ਕੌਰ, ਕਿਰਨ ਈਸੜਾ, ਸੁਖਵਿੰਦਰ ਮਲੋਟ,ਦਲਜਿੰਦਰ ਕਾਜਲਾ ਆਦਿ ਨੇ ਬੇਰੁਜ਼ਗਾਰਾਂ ਨੂੰ ਸੰਬੋਧਨ ਕੀਤਾ। publive-image -PTC News-
punjab protest unemployed-teachers
Advertisment

Stay updated with the latest news headlines.

Follow us:
Advertisment