Sat, Apr 20, 2024
Whatsapp

ਪੈਨਲ ਮੀਟਿੰਗ ਵਿਚ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਫਿਰ ਦਿੱਤਾ ਲਾਰਾ

Written by  Riya Bawa -- August 18th 2021 05:58 PM
ਪੈਨਲ ਮੀਟਿੰਗ ਵਿਚ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਫਿਰ ਦਿੱਤਾ ਲਾਰਾ

ਪੈਨਲ ਮੀਟਿੰਗ ਵਿਚ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਫਿਰ ਦਿੱਤਾ ਲਾਰਾ

ਚੰਡੀਗੜ੍ਹ: ਸਿੱਖਿਆ ਮਹਿਕਮੇ ਵਿੱਚ ਭਰਤੀ ਦੀ ਆਸ ਲੈ ਕੇ ਸਿਵਲ ਸਕੱਤਰੇਤ ਵਿਖੇ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੈਨਲ ਮੀਟਿੰਗ ਵਿੱਚ ਮੁੜ ਲਾਰਾ ਦਿੱਤਾ ਹੈ। ਬੇਰੁਜ਼ਗਾਰ ਮੋਰਚੇ ਦੇ ਆਗੂਆਂ ਸੁਖਵਿੰਦਰ ਢਿੱਲਵਾਂ, ਕ੍ਰਿਸ਼ਨ ਨਾਭਾ, ਹਰਜਿੰਦਰ ਝੁਨੀਰ, ਹਰਦੀਪ ਸਿੰਘ ਆਦਿ ਨੇ ਦੱਸਿਆ ਕਿ 15 ਅਗਸਤ ਨੂੰ ਸੰਗਰੂਰ ਸਿੱਖਿਆ ਮੰਤਰੀ ਦੇ ਘਿਰਾਓ ਮੌਕੇ ਉਹਨਾਂ ਨੇ ਅੱਜ ਦੀ ਪੈਨਲ ਮੀਟਿੰਗ ਬੁਲਾਈ ਹੋਈ ਸੀ। ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਤੇ ਭਰਤੀ ਦੀ ਪੂਰਨ ਉਮੀਦ ਸੀ ਪ੍ਰੰਤੂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਮਰ ਹੱਦ ਛੋਟ ਸੰਬੰਧੀ ਕੈਬਨਿਟ ਮੀਟਿੰਗ ਵਿੱਚ ਭੇਜਿਆ ਏਜੰਡਾ ਇੱਕ ਵਾਰ ਰੱਦ ਹੋ ਚੁੱਕਾ ਹੈ ਫਿਰ ਵੀ ਆਉਂਦੇ ਸਮੇਂ ਉਮਰ ਛੋਟ ਸੰਬੰਧੀ ਕੋਈ ਹੱਲ ਕੱਢਿਆ ਜਾਵੇਗਾ। ਇਸੇ ਤਰ੍ਹਾਂ ਮਾਸਟਰ ਕਾਡਰ ਦੀਆਂ ਸਾਰੇ ਵਿਸ਼ਿਆਂ ਸਮੇਤ ਮਾਤ ਭਾਸ਼ਾ ਪੰਜਾਬੀ, ਐੱਸ.ਐੱਸ.ਟੀ, ਹਿੰਦੀ ਦੀਆਂ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸੇ ਤਰ੍ਹਾਂ ਸਮਾਜਿਕ ਸਿੱਖਿਆ ਦੇ ਕੰਬੀਨੇਸ਼ਨ ਵਿੱਚੋਂ ਬਾਹਰ ਕੀਤੇ ਵਿਸ਼ਿਆਂ ਨੂੰ ਮੁੜ ਤੋਂ ਤੁਰੰਤ ਸ਼ਾਮਿਲ ਕਰਨ ਦਾ ਐਲਾਨ ਕੀਤਾ। ਬੇਰੁਜ਼ਗਾਰਾਂ ਵੱਲੋਂ ਕੁਝ ਅਜਿਹੇ ਚੋਣਵੇਂ ਵਿਸ਼ਿਆਂ(ਉਰਦੂ, ਸੰਸਕ੍ਰਿਤ) ਦੀ ਭਰਤੀ ਕਰਨ ਦੀ ਮੰਗ ਵੀ ਕੀਤੀ ਗਈ, ਜਿੰਨਾ ਦੀ ਭਰਤੀ ਪਿਛਲੇ ਲੰਮੇਂ ਸਮੇਂ ਵਿੱਚ ਨਹੀਂ ਕੀਤੀ ਗਈ। ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੀ ਭਰਤੀ ਸੰਬੰਧੀ ਕੁਝ ਵੀ ਕਹਿਣ ਤੋਂ ਟਾਲ ਮਟੋਲ ਕੀਤਾ।   ਪੜ੍ਹੋ ਹੋਰ ਖ਼ਬਰਾਂ : ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਸੰਬੰਧੀ ਕਿਹਾ ਕਿ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਾਪਿਸ ਲੈ ਲਿਆ ਜਾਵੇ ਤੇ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ, ਜਿਸ ਦੀ ਲਿਖਤੀ ਪ੍ਰੀਖਿਆ ਹੋਵੇਗੀ। ਇਸ ਸੰਬੰਧੀ ਪੀਟੀਆਈ ਯੁਨੀਅਨ ਦੇ ਆਗੂਆਂ ਨੇ ਮਾਮਲੇ ਨੂੰ ਵਿਚਾਰਨ ਦੀ ਮੋਹਲਤ ਮੰਗੀ। ਬੇਰੁਜ਼ਗਾਰ ਆਰਟ ਐਂਡ ਕਰਾਫਟ ਯੁਨੀਅਨ ਦੀ ਭਰਤੀ ਸੰਬੰਧੀ ਉਹਨਾਂ ਕਿਹਾ ਕਿ ਲੋੜੀਂਦੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਗਈ ਹੈ ਜਲਦੀ ਹੀ ਭਰਤੀ ਕੀਤੀ ਜਾਵੇਗੀ। [caption id="attachment_523489" align="alignnone" width="636"]  [/caption] ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਭਾਵੇਂ ਕੁਝ ਮੰਗਾਂ ਉੱਤੇ ਸਰਕਾਰ ਹਾਂਪੱਖੀ ਰਹੀ ਹੈ ਪ੍ਰੰਤੂ ਫੇਰ ਵੀ ਕੀਤੇ ਬਾਅਦੇ ਅਨੁਸਾਰ ਐਲਾਨ ਨਾ ਕੀਤੇ ਜਾਣ ਤੋਂ ਖਫਾ ਅਧਿਆਪਕਾਂ ਨੇ ਮੀਟਿੰਗ ਨੂੰ ਲਾਰਾ ਆਖਿਆ, ਉਹਨਾਂ ਐਲਾਨ ਕੀਤਾ ਕਿ ਸਿੱਖਿਆ ਮੰਤਰੀ ਦਾ ਹਰ ਮੋੜ 'ਤੇ ਘਿਰਾਓ ਕੀਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਕਾਰ ਮਘਾਣੀਆ, ਸੰਦੀਪ ਗਿੱਲ, ਬਲਰਾਜ ਮੌੜ, ਰਵਿੰਦਰ, ਗੁਰਪ੍ਰੀਤ ਲਾਲਿਆਂਵਾਲੀ, ਹਰਭਜਨ ਅਤਲਾ, ਸ਼ਸ਼ਪਾਲ, ਹਰਬੰਸ, ਲ਼ਫਜ਼, ਜਤਿੰਦਰ ਆਦਿ ਹਾਜ਼ਰ ਸਨ। ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ -PTCNews


Top News view more...

Latest News view more...