ਸ੍ਰੀ ਅਨੰਦਪੁਰ ਸਾਹਿਬ ‘ਚ ਅਣਪਛਾਤਿਆਂ ਨੇ ਵਪਾਰੀ ‘ਤੇ ਕੀਤਾ ਹਮਲਾ

ਅਨੰਦਪੁਰ ਸਾਹਿਬ ਵਿਖੇ ਦੁਕਾਨ ਬੰਦ ਕਰ ਕੇ ਘਰ ਜਾ ਰਹੇ ਵਪਾਰੀ ‘ਤੇ ਦੇਰ ਰਾਤ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਅਤੇ ਗੋਲੀ ਵੀ ਚਲਾਈ ਗਈ । ਜਾਣਕਾਰੀ ਅਨੁਸਾਰ ਮਹਾਜਨ ਸਟੋਰ ਦਾ ਮਾਲਕ ਰਾਜੂ ਮਹਾਜਨ ਪੁੱਤਰ ਗਿਆਨ ਚੰਦ ਮਹਾਜਨ ਆਪਣੀ ਪੱਥਰ ਮਾਰਕੀਟ ਸਥਿਤ ਦੁਕਾਨ ਬੰਦ ਕਰ ਕੇ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਕਿ ਬਾਗ਼ ਕਾਲੋਨੀ ਸੜਕ ‘ਤੇ ਸਥਿਤ ਰਾਧਾ ਕ੍ਰਿਸ਼ਨ ਮੰਦਿਰ ਕੋਲ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਲੁੱਟ-ਖੋਹ ਦੀ ਨੀਅਤ ਨਾਲ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ।

ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ 

ਜ਼ਖਮੀ ਰਾਜੂ ਮਹਾਜਨ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਥਾਣਾ ਮੁਖੀ ਹਰਕੀਰਤ ਸਿੰਘ ਸੈਣੀ ਨੇ ਕਿਹਾ ਕਿ ਪੁਲਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ ।

ਪੜ੍ਹੋ ਹੋਰ ਖ਼ਬਰਾਂ :ਅੰਦੋਲਨ ਨੂੰ ਨਵੀਂ ਲੀਹ ਦੇਵੇਗੀ ਪੰਜਾਬ ‘ਚ ਹੋਣ ਵਾਲੀ ਮਹਾਪੰਚਾਇਤ

ਅਨੰਦਪੁਰ ਸਾਹਿਬ ਵਿਖੇ ਕੱਲ੍ਹ ਦੇਰ ਸ਼ਾਮ ਚੱਲੀ ਗੋਲੀ ,ਸ਼ਹਿਰ ਦੇ ਨਾਮੀ ਵਪਾਰੀ ਦੇ ਮੁੰਡੇ ਤੇ ਕੁਝ ਅਣਪਛਾਤੇ ਲੋਕ ਵੱਲੋਂ ਲੁੱਟ ਦੇ ਮਕਸਦ ਦੇ ਨਾਲ ਗੋਲੀ ਚਲਾਈ ਗਈ ਗੋਲੀ ਨੌਜਵਾਨ ਦੇ ਹੱਥ ਤੇ ਲੱਗੀ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਉਥੇ ਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਉਥੇ ਹੀ ਪੁਲਿਸ ਤਫਤੀਸ਼ ਵਿਚ ਜੁਟੀ ਹੋਈ ਹੈ ਤਾਂ ਜੋ ਪਤਾ ਲਗਾਇਆ ਜ ਅਸਕੇ ਕਿ ਇਸ ਵਾਰਦਾਤ ਨੂੰ ਅੰਜਾਮ ਕਿਸ ਨੇ ਦਿੱਤਾ ਹੈ।