Advertisment

ਹੁਣ ਗਰਭਵਤੀ ਔਰਤਾਂ ਵੀ ਲਵਾ ਸਕਣਗੀਆਂ ਕੋਰੋਨਾ ਵਾਇਰਸ ਦਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ

author-image
Baljit Singh
New Update
ਹੁਣ ਗਰਭਵਤੀ ਔਰਤਾਂ ਵੀ ਲਵਾ ਸਕਣਗੀਆਂ ਕੋਰੋਨਾ ਵਾਇਰਸ ਦਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ
Advertisment
publive-image ਨਵੀਂ ਦਿੱਲੀ: ਹੁਣ ਦੇਸ਼ ਵਿਚ ਗਰਭਵਤੀ ਔਰਤਾਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ। ਟੀਕਾਕਰਨ ਬਾਰੇ ਕੇਂਦਰ ਸਰਕਾਰ ਵੱਲੋਂ ਗਠਿਤ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਐੱਸਆਈ) ਦੀ ਸਿਫ਼ਾਰਸ਼ ’ਤੇ ਸਿਹਤ ਮੰਤਰਾਲੇ ਨੇ ਗਰਭਵਤੀ ਔਰਤਾਂ ਦੇ ਟੀਕਾਕਰਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਰਭਵਤੀ ਔਰਤਾਂ ਹੁਣ ਕੋਵਿਨ 'ਤੇ ਰਜਿਸਟਰ ਹੋਣ ਜਾਂ ਸਿੱਧੇ ਕੋਰੋਨਾ ਟੀਕਾਕਰਨ ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਟੀਕਾ ਲਗਵਾ ਸਕਦੀਆਂ ਹਨ।
Advertisment
publive-image ਪੜੋ ਹੋਰ ਖਬਰਾਂ: ਮੋਗਾ ’ਚ ਅਣਖ ਖਾਤਰ ਕਤਲ, ਪਿਓ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਰੋਨਾ ਟੀਕਾ ਗਰਭਵਤੀ ਔਰਤਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹ ਟੀਕਾ ਗਰਭਵਤੀ ਔਰਤਾਂ ਨੂੰ ਹੋਰ ਲੋਕਾਂ ਵਾਂਗ ਕੋਰੋਨਾ ਵਾਇਰਸ ਦੀ ਲਾਗ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਪੂਰੀ ਤਰ੍ਹਾਂ ਸੁਰੱਖਿਅਤ ਹੋਣ ਕਾਰਨ ਗਰਭਵਤੀ ਔਰਤਾਂ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਟੀਕਾਕਰਨ ਦੀ ਸਲਾਹ ਦਿੱਤੀ ਗਈ ਹੈ। publive-image ਪੜੋ ਹੋਰ ਖਬਰਾਂ:
Advertisment
6 ਸਾਲਾ ਬੱਚੀ ਦੇ ਢਿੱਡ ‘ਚੋਂ ਨਿਕਲਿਆ 1.5 ਕਿਲੋ ਵਾਲਾਂ ਦਾ ਗੁੱਛਾ, ਡਾਕਟਰ ਵੀ ਹੈਰਾਨ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਗਰਭਵਤੀ ਔਰਤਾਂ ਕੋਰੋਨਾ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਸ਼ੁਰੂ ਵਿਚ ਲਾਗ ਦੇ ਲੱਛਣ ਹਲਕੇ ਹੋਣਗੇ, ਪਰ ਫਿਰ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਸਕਦੀ ਹੈ ਅਤੇ ਇਹ ਉਨ੍ਹਾਂ ਦੇ ਅਣਜੰਮੇ ਬੱਚੇ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸੇ ਲਈ ਇਹ ਮਹੱਤਵਪੂਰਨ ਹੈ ਕਿ ਉਹ ਕੋਵੀਡ-19 ਤੋਂ ਆਪਣੇ ਆਪ ਨੂੰ ਬਚਾਉਣ ਲਈ ਸਾਰੀਆਂ ਸਾਵਧਾਨੀਆਂ ਅਪਣਾਉਣ ਅਤੇ ਟੀਕਾਕਰਨ ਕਰਾਉਣ। ਪੜੋ ਹੋਰ ਖਬਰਾਂ: ਲੈਂਡਸਲਾਈਡ ਕਾਰਨ ਲੇਹ-ਮਨਾਲੀ ਰੋਡ ਹੋਇਆ ਬੰਦ, ਹੈਲਪਲਾਈਨ ਨੰਬਰ ਜਾਰੀ -PTC News publive-image-
union-health-ministry-approves-the-vaccination-of-pregnant-women-against-covid19
Advertisment

Stay updated with the latest news headlines.

Follow us:
Advertisment