ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਸ਼ਰਧਾਂਜਲੀ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਸ਼ਰਧਾਂਜਲੀ,ਨਵੀਂ ਦਿੱਲੀ: ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹੁਦਾ ਸੰਭਾਲਿਆ ਅਤੇ ਨਿਤਿਆਨੰਦ ਰਾਏ ਅਤੇ ਜੀ. ਕਿਸ਼ਨ ਰੈੱਡੀ ਨੇ ਵੀ ਆਪਣਾ ਅਹੁਦਾ ਸੰਭਾਲਿਆ। ਜਿਸ ਤੋਂ ਬਾਅਦ ਅੱਜ ਅਮਿਤ ਸ਼ਾਹ ਰਾਸ਼ਟਰੀ ਪੁਲਸ ਸਮਾਰਕ ਪਹੁੰਚੇ। ਜਿਥੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਹੋਰ ਪੜ੍ਹੋ:ਘਰ ਦੇ ਕਲੇਸ਼ ਤੋਂ ਅੱਕ ਕੇ ਨੌਜਵਾਨ ਨੇ ਚੁੱਕਿਆ ਇਹ ਕਦਮ !!

ਅਹੁਦਾ ਸੰਭਾਲਣ ਤੋਂ ਬਾਅਦ ਸ਼ਾਹ ਨੇ ਟਵੀਟ ਕਰਦੇ ਹੋਏ ਕਿਹਾ ਸੀ, ”ਅੱਜ ਭਾਰਤ ਦੇ ਗ੍ਰਹਿ ਮੰਤਰੀ ਦੇ ਰੂਪ ‘ਚ ਅਹੁਦਾ ਸੰਭਾਲਿਆ ਹੈ। ਮੇਰੇ ‘ਤੇ ਵਿਸ਼ਵਾਸ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ।

 

ਦੇਸ਼ ਦੀ ਸੁਰੱਖਿਆ ਅਤੇ ਦੇਸ਼ਵਾਸੀਆਂ ਦਾ ਕਲਿਆਣ ਮੋਦੀ ਸਰਕਾਰ ਦੀ ਸਰਵ ਉੱਚ ਪਹਿਲ ਹੈ, ਮੋਦੀ ਜੀ ਦੀ ਅਗਵਾਈ ‘ਚ ਮੈਂ ਇਸ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਾਂਗਾ।”

-PTC News