ਮੁੱਖ ਖਬਰਾਂ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਕਾਨੇਰ 'ਚ ਬੀ.ਐੱਸ.ਐੱਫ. ਹੈੱਡਕੁਆਰਟਰ 'ਚ ਕੀਤੀ ਸ਼ਸਤਰ ਪੂਜਾ

By Shanker Badra -- October 19, 2018 2:23 pm

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਕਾਨੇਰ 'ਚ ਬੀ.ਐੱਸ.ਐੱਫ. ਹੈੱਡਕੁਆਰਟਰ 'ਚ ਕੀਤੀ ਸ਼ਸਤਰ ਪੂਜਾ:ਜੈਪੁਰ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੁਸਹਿਰੇ ਦੇ ਮੌਕੇ ਰਾਜਸਥਾਨ ਦੇ ਬੀਕਾਨੇਰ ਸਥਿਤ ਬੀ.ਐੱਸ.ਐੱਫ. ਸੈਕਟਰ ਹੈੱਡਕੁਆਰਟਰ 'ਚ ਸ਼ਸਤਰ ਪੂਜਾ ਕੀਤੀ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਸ਼ਮੀਰ ਦੇ ਮੁੱਦੇ 'ਤੇ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਸ਼ਮੀਰ ਵਿੱਚ ਸ਼ਾਂਤੀ ਬਣੀ ਰਹੇ ਅਤੇ ਇਸ ਲਈ ਉਹ ਬਹੁਤ ਯਤਨ ਕਰ ਰਹੇ ਹਨ।

ਉਨ੍ਹਾਂ ਇਹ ਕਿਹਾ ਕਿ ਜਿੱਥੋਂ ਤੱਕ ਅੱਤਵਾਦ ਦਾ ਸਬੰਧ ਹੈ, ਕਸ਼ਮੀਰ ਵਿੱਚ ਸਾਰੇ ਅੱਤਵਾਦੀ ਸਰਹੱਦ ਤੋਂ ਪਾਰ ਪਾਕਿਸਤਾਨ ਵੱਲੋਂ ਹੀ ਆਉਂਦੇ ਹਨ।

ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦੋ ਦਿਨਾਂ ਦੌਰੇ 'ਤੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਜਸਥਾਨ ਦੇ ਬੀਕਾਨੇਰ ਵਿੱਚ ਬੀਐੱਸਐੱਫ਼ ਦੇ ਜਵਾਨਾਂ ਨਾਲ ਦੁਸਹਿਰਾ ਮਨਾਉਣ ਲਈ ਆਏ ਹਨ।ਇਸ ਦੌਰਾਨ ਉਹ ਜਵਾਨਾਂ ਨਾਲ ਭੋਜਨ ਕਰਨਗੇ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸੰਬੋਧਨ ਕਰਨਗੇ।
-PTCNews

  • Share