Thu, Apr 25, 2024
Whatsapp

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਿਖਾਇਆ ਘਰ 'ਚ ਮਾਸਕ ਬਣਾਉਣ ਦਾ ਸੌਖਾ ਤਰੀਕਾ

Written by  Shanker Badra -- April 15th 2020 12:11 PM
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਿਖਾਇਆ ਘਰ 'ਚ ਮਾਸਕ ਬਣਾਉਣ ਦਾ ਸੌਖਾ ਤਰੀਕਾ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਿਖਾਇਆ ਘਰ 'ਚ ਮਾਸਕ ਬਣਾਉਣ ਦਾ ਸੌਖਾ ਤਰੀਕਾ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਿਖਾਇਆ ਘਰ 'ਚ ਮਾਸਕ ਬਣਾਉਣ ਦਾ ਸੌਖਾ ਤਰੀਕਾ:ਚੰਡੀਗੜ੍ਹ : ਦੁਨੀਆ ਭਰ ‘ਚ ਫੈਲ ਰਹੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਲੋਕ ਮਾਸਕ ਤੇ ਸੈਨੇਟਾਈਜ਼ਰ ਦਾ ਸਭ ਤੋਂ ਵੱਧ ਇਸਤੇਮਾਲ ਕਰ ਰਹੇ ਹਨ। ਇਸ ਕਾਰਨ ਕੈਮਿਸਟ ਮੁਨਾਫਾ ਕਮਾਉਣ ਲਈ ਜਾਣਬੁੱਝ ਕੇ ਮਹਿੰਗੇ ਰੇਟਾਂ ‘ਤੇ ਵਿਕਰੀ ਕਰ ਰਹੇ ਹਨ। ਅਜਿਹੇ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਘਰ 'ਚ ਮਾਸਕ ਬਣਾਉਣ ਦਾ ਤਰੀਕਾ ਦੱਸਿਆ ਹੈ। ਅੱਜ -ਕੱਲ੍ਹ ਲੋਕ ਲਾਕਡਾਊਨ/ਕਰਫ਼ਿਊ ਕਾਰਨ ਘਰਾਂ 'ਚ ਹਨ ਪਰ ਫਿਰ ਵੀ ਜ਼ਰੂਰੀ ਕੰਮਾਂ ਦੁੱਧ, ਸਬਜ਼ੀ, ਦਵਾਈ ਆਦਿ ਰੋਜ਼ਮਰਾ ਦੀਆਂ ਚੀਜ਼ਾਂ ਲੈਣ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਪੈ ਰਿਹਾ ਹੈ। ਇਸ ਦੌਰਾਨ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਘਰੋਂ ਬਾਹਰ ਨਿਕਲਣ ਲਈ ਮਾਸਕ ਜ਼ਰੂਰੀ ਹੈ। ਹੁਣ ਸਰਕਾਰਾਂ ਨੇ ਮਾਸਕ ਨਾ ਪਾਉਣ 'ਤੇ ਜੁਰਮਾਨੇ ਦੀ ਵਿਵਸਥਾ ਵੀ ਕਰ ਦਿੱਤੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬੀਤੇ ਕਈ ਦਿਨਾਂ ਤੋਂ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਸੁਚੇਤ ਕਰ ਰਹੀ ਹਨ। ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਲਾਈਵ ਹੋ ਕੇ ਘਰ ਵਿੱਚ ਸੌਖੇ ਢੰਗ ਨਾਲ ਮਾਸਕ ਬਣਾਉਣ ਦਾ ਤਰੀਕਾ ਦੱਸਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵੇਲੇ ਮਾਰਕੀਟ 'ਚ ਮਾਸਕ ਦਾ ਕਾਫ਼ੀ ਸੰਕਟ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਹੁਣ ਕਿਸਾਨਾਂ ਤੇ ਮਜ਼ਦੂਰਾਂ ਨੇ ਕਣਕ ਦੀ ਫ਼ਸਲ ਦੀ ਕਟਾਈ ਲਈ ਖੇਤਾਂ 'ਚ ਵੀ ਨਿਕਲਣਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਸਾਰਿਆਂ ਦਾ ਮਾਸਕ ਪਾਉਣਾ ਜ਼ਰੂਰੀ ਹੈ। -PTCNews


Top News view more...

Latest News view more...