ਇੱਕ ਝਾਤ ਕੇ.ਡੀ.ਜਾਧਵ ਦੀ ਜੀਵਨੀ ‘ਤੇ

'Pocket Dynamo' Olympian KD Jadhav | ਇੱਕ ਝਾਤ ਕੇ.ਡੀ.ਜਾਧਵ ਦੀ ਜੀਵਨੀ 'ਤੇ

‘Pocket Dynamo’ Olympian KD Jadhav, ਕੇ.ਡੀ. ਯਾਦਵ: ਹਰ ਕਲਾਕਾਰ ਹਰ ਖਿਡਾਰੀ ਆਦਰ ਮਾਣ ਤੇ ਸਤਿਕਾਰ ਦਾ ਭੁੱਖਾ ਹੁੰਦਾ। ਜਦ ਵੀ ਉਹ ਕੋਈ ਮੱਲ ਮਾਰਦਾ ਹੈ ਤਾਂ ਉਹ ਚਾਹੁੰਦਾ ਕਿ ਉਸਦਾ ਸਮਾਜ ਉਸਦੇ ਲੋਕ ਉਸਦੀ ਪ੍ਰਸ਼ੰਸਾ ਕਰਨ ਤੇ ਉਸਨੂੰ ਬਣਦਾ ਆਦਰ ਮਾਣ ਮਿਲੇ ਲੇਕਿਨ ਸਮੇਂ ਦੇ ਬਦਲਣ ਨਾਲ ਇਹ ਆਦਰ ਮਾਣ ਵੱਖ-ਵੱਖ ਰੂਪ ਲੈਂਦਾ ਰਿਹਾ। ਜਦੋਂ ਮਿਲਖਾ ਸਿੰਘ ਨੇ 1958 ‘ਚ cardiff ਕਾਮਨ ਵੈਲਥ ਖੇਡਾਂ ‘ਚ ਸੋਨ ਤਗਮਾ ਜਿੱਤਿਆ ਤਾਂ ਉਸ ਵੇਲੇ ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਇੱਕ ਦਿਨ ਦੀ ਛੁੱਟੀ ਦੀ ਮੰਗ ਕੀਤੀ ਸੀ।

ਅੱਜ ਜਿਸ ਨਾਇਕ ਪਹਿਲਵਾਨ ਕੇ.ਡੀ. ਯਾਦਵ ਦੀ ਗੱਲ ਕਰ ਰਹੇ ਹਾਂ ਉਸਨੇ ਨਾ ਕੇਵਲ ਉਲੰਪਿਕ ਖੇਡਾਂ ‘ਚ ਪਹਿਲਾ ਵਿਅਕਤੀਗਤ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ ਸਗੋਂ ਉਸਦੇ ਸਨਮਾਨ ‘ਚ ਉਸਦੇ ਇਲਾਕੇ ਦੇ ਲੋਕਾਂ ਨੇ 151 ਬੈਲ ਗੱਡੀਆਂ ਦੇ ਜਲੂਸ ਨਾਲ ਉਸਨੂੰ ਵਾਪਸ ਘਰ ਲਿਆਉਂਦਾ ਸੀ ਪਰ ਅੱਜ ਜੇਤੂ ਖਿਡਾਰੀ ਇਸ ਤਰ੍ਹਾਂ ਦੇ ਆਦਰ ਮਾਣ ਦੀ ਮੰਗ ਨਹੀਂ ਕਰਦੇ ਸਗੋਂ ਉਹ ਚੰਗੀ ਨੌਕਰੀ ਤੇ ਕੈਸ਼ ਅਵਾਰਡ ਦੀ ਉਮੀਦ ਕਰਦੇ ਹਨ।

ਹੋਰ ਪੜ੍ਹੋ: ਮਾਣ ਹੈ ਜਦੋਂ ਲਕੀਰ ਖਿੱਚੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਸਹੀ ਪਾਸੇ ਖੜ੍ਹਾ ਹੈ : ਪ੍ਰਕਾਸ਼ ਸਿੰਘ ਬਾਦਲ

KD Jadhav's son irritated by MS Dhoni's Padma Bhushan nomination, wants  Padma Vibhushan for father

ਆਜ਼ਾਦ ਭਾਰਤ ਦੇ ਪਹਿਲੇ ਨਿਜੀ ਤਗਮਾ ਜੇਤੂ ਪਹਿਲਵਾਨ ਖਸ਼ਾਬਾ ਦਾਦਾ ਸਾਹਿਬ ਜਾਧਵ ਦਾ ਜਨਮ 15 ਜਨਵਰੀ, 1926 ਨੂੰ ਹੋਇਆ।ਖਸ਼ਾਬਾ ਦਾਦਾ ਸਾਹਿਬ ਜਾਧਵ ਨੂੰ Pocket Dynamo ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ‘Pocket DynamoOlympian KD Jadhav ਇੱਕ ਪਹਿਲਵਾਨ ਵਜੋਂ ਜਾਣੇ ਜਾਂਦੇ ਹਨ ਜਿਹਨਾਂ ਨੇ 1952 ਦੇ ਹੇਲਸਿੰਕੀ ਵਿੱਚ ਗਰਮੀਆਂ ਦੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਸੁਤੰਤਰ ਭਾਰਤ ਦਾ ਪਹਿਲੇ ਅਥਲੀਟ ਸਨ ਜਿਹਨਾਂ ਨੇ ਓਲੰਪਿਕ ਵਿੱਚ ਵਿਅਕਤੀਗਤ ਤਗਮਾ ਜਿੱਤਿਆ।

Watch video: 

ਬਸਤੀਵਾਦੀ ਭਾਰਤ ਅਧੀਨ 1900 ਵਿੱਚ ਅਥਲੈਟਿਕਸ ਵਿੱਚ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੇ ਨੌਰਮਨ ਪ੍ਰਿਚਰਡ ਤੋਂ ਬਾਅਦ, ਖਸ਼ਾਬਾ ਓਲੰਪਿਕ ਵਿੱਚ ਤਗਮਾ ਜਿੱਤਣ ਵਾਲੇ ਸੁਤੰਤਰ ਭਾਰਤ ਦਾ ਪਹਿਲੇ ਵਿਅਕਤੀਗਤ ਅਥਲੀਟ ਸਨ। ਖਸ਼ਾਬਾ ਤੋਂ ਪਹਿਲਾਂ ਦੇ ਸਾਲਾਂ ਵਿਚ ਭਾਰਤ ਸਿਰਫ ਇੱਕ ਫੀਲਡ ਹਾਕੀ ਵਿੱਚ ਸੋਨੇ ਦੇ ਤਗਮੇ ਜਿੱਤਦਾ ਸੀ। ਉਹ ਇਕਲੌਤੇ ਓਲੰਪਿਕ ਤਗਮਾ ਜੇਤੂ ਹਨ ਜਿਹਨਾਂ ਨੂੰ ਕਦੇ ਪਦਮ ਪੁਰਸਕਾਰ ਨਹੀਂ ਮਿਲਿਆ। ਖਸ਼ਾਬਾ ਉਹਨਾਂ ਦੇ ਪੈਰਾਂ ‘ਤੇ ਬਹੁਤ ਨਿਰਭਰ ਸੀ, ਜਿਸ ਕਾਰਨ ਉਹ ਆਪਣੇ ਸਮੇਂ ਦੇ ਹੋਰ ਪਹਿਲਵਾਨਾਂ ਤੋਂ ਵੱਖਰੇ ਸਨ । ਇੰਗਲਿਸ਼ ਕੋਚ ਰੀਸ ਗਾਰਡਨਰ ਨੇ ਉਹਨਾਂ ‘ਚ ਇਹ ਗੁਣ ਦੇਖਿਆ ਸੀ ਅਤੇ 1948 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਉਹਨਾਂ ਨੂੰ ਸਿਖਲਾਈ ਦਿੱਤੀ।

K D Jadhav: The Lonely Fight for an Olympic First

ਕੇ.ਡੀ.ਜਾਧਵ. ਦਾ ਜਨਮ ਮਹਾਰਾਸ਼ਟਰ ਦੇ ਨਿੱਕੇ ਜਿਹੇ ਕਸਬੇ ਗੋਲੇਸ਼ਵਰ ‘ਚ ਹੋਇਆ। ਕੇ ਡੀ ਜਾਧਵ ਇੱਕ ਮਸ਼ਹੂਰ ਪਹਿਲਵਾਨ ਦਾਦਾ ਸਾਹ ਜਾਧਵ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ। ਉਹਨਾਂ ਨੇ ਆਪਣੀ ਸਕੂਲੀ ਸਿੱਖਿਆ 1940–1947 ਦੇ ਦਰਮਿਆਨ ਕਰਾਦ ਜ਼ਿਲ੍ਹੇ ਦੇ ਤਿਲਕ ਹਾਈ ਸਕੂਲ ਵਿੱਚ ਕੀਤੀ। ਉਹ ਇੱਕ ਅਜਿਹੇ ਪਰਿਵਾਰ ਵਿੱਚ ਵੱਡੇ ਹੋਏ ਜੋ ਰੈਸਲਿੰਗ ਦੇ ਨਾਲ ਰਹਿੰਦਾ ਸੀ ਅਤੇ ਸਾਹ ਲੈਂਦਾ ਸੀ।ਕੇ.ਡੀ.ਜਾਧਵ.ਨੇ ਕੋਲਾਪੁਰ ‘ਚ ਪਹਿਲਵਾਨੀ ਕੀਤੀ ਤੇ ਪ੍ਰਸਿੱਧੀ ਖੱਟੀ।ਲੇਕਿਨ ਜਦੋਂ ਓਲੰਪਿਕਸ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਕੋਲ ਉਸ ਸਮੇਂ ਜ਼ਿਆਦਾ ਧਨ -ਦੌਲਤ ਨਹੀਂ ਸੀ। ਉਸ ਸਮੇਂ ਉਹਨਾਂ ਦੇ ਪਿੰਡ ਵਾਲਿਆਂ ਨੇ ਉਹਨਾਂ ਲਈ 1.2 ਕਰੋੜ ਰੁਪਏ ਇਕੱਠੇ ਕੀਤੇ ਤੇ ਕੇ.ਡੀ.ਜਾਧਵ. ਨੂੰ ਓਲੰਪਿਕਸ ਲਈ ਭੇਜਿਆ।

ਹੋਰ ਪੜ੍ਹੋ: ਕੋਰੋਨਾ ਵਧਿਆ ਤਾਂ ਹਰ 16 ਸੈਕੰਡ ‘ਚ ਇੱਕ ਮਰਿਆ ਹੋਇਆ ਬੱਚਾ ਹੋਏਗਾ ਪੈਦਾ

ਕੇ.ਡੀ.ਜਾਧਵ. ਨੇ1952 ਦੇ ਹੇਲਸਿੰਕੀ ਵਿੱਚ ਗਰਮੀਆਂ ਦੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ । ਤਗਮਾ ਜਿੱਤਣ ਉਪਰੰਤ ਜਦੋਂ ਉਹਨਾਂ ਨੇ ਪਿੰਡ ਵਾਪਸੀ ਕੀਤੀ ਤਾਂ ਉਹਨਾਂ ਦਾ ਸੁਆਗਤ 151 ਬੈਲ ਗੱਡੀਆਂ ਦੇ ਜਲੂਸ ਨਾਲ ਕੀਤਾ ਗਿਆ।

The first Indian to win an Olympic medal: KD Jadhav

ਕੇ.ਡੀ.ਜਾਧਵ.1956 ‘ਚ ਸਬ ਇੰਸਪੈਕਟਰ ਭਰਤੀ ਹੋਏ। ਇਸ ਉਪਰੰਤ ਗੋਢੇ ‘ਤੇ ਸੱਟ ਲੱਗਣ ਕਾਰਨ ਉਹ ਮੈਲਬੋਰਨ ਓਲੰਪਿਕਸ ਨਾ ਖੇਡ ਸਕੇ। 1983 ‘ਚ KD Jadhav ਅਸੀਸਟੇਂਟ ਕਮਿਸ਼ਨਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ। ਪੁਲਿਸ ਕਮਿਸ਼ਨਰ, ਜਾਧਵ ਨੂੰ ਬਾਅਦ ਵਿੱਚ ਆਪਣੀ ਜ਼ਿੰਦਗੀ ਵਿੱਚ ਪੈਨਸ਼ਨ ਲਈ ਲੜਨਾ ਪਿਆ। ਸਾਲਾਂ ਤੋਂ, ਉਹਨਾਂ ਨੂੰ ਸਪੋਰਟਸ ਫੈਡਰੇਸ਼ਨ ਦੁਆਰਾ ਅਣਗੌਲਿਆ ਕੀਤਾ ਗਿਆ ਸੀ ਅਤੇ ਗਰੀਬੀ ਵਿੱਚ ਆਪਣੇ ਜੀਵਨ ਦੇ ਅੰਤਮ ਪੜਾਅ ‘ਤੇ ਜੀਣਾ ਪਿਆ।

4 ਅਗਸਤ, 1984 ਨੂੰ ਇੱਕ ਮੰਦਭਾਗੇ ਸੜਕ ਹਾਦਸੇ ‘ਚ ਉਹ ਅਕਾਲ ਚਲਾਣਾ ਕਰ ਗਏ। ਮਰਨ ਉਪਰੰਤ 2001 ‘ਚ ਕੇ.ਡੀ. ਯਾਦਵ ਨੂੰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹੁਣ ਤੱਕ ਇਤਿਹਾਸ ‘ਚ ਸਿਰਫ਼ 15 ਖਿਡਾਰੀ ਹੋਏ ਹਨ ਜਿਹਨਾਂ ਨੇ ਓਲੰਪਿਕ ਖੇਡਾਂ ‘ਚ ਮੈਡਲ ਜਿੱਤੇ। ਸਿਰਫ਼ ਕੇ.ਡੀ.ਜਾਧਵ ਨੇ ਜਿਹਨਾਂ ਨੂੰ ਪਦਮ ਅਵਾਰਡ ਨਹੀਂ ਮਿਲਿਆ।ਜ਼ਿਕਰਯੋਗ ਹੈ ਕਿ 2010 ਕਾਮਨਵੈਲਥ ਖੇਡਾਂ ‘ਚ ਵਰਤਿਆ ਗਿਆ ਕੁਸ਼ਤੀਆਂ ਦਾ ਅਖਾੜਾ ਵੀ ਕੇ.ਡੀ. ਜਾਧਵ ਦੇ ਨਾਮ ‘ਤੇ ਹੈ ਤੇ ਕੋਲਾਪੁਰ ‘ਚ ਉਹਨਾਂ ਦੇ ਨਾਮ ਦਾ ਸਤੰਬ ਸਥਿਤ ਹੈ।

educareਮਰਨ ਉਪਰੰਤ ਉਹਨਾਂ ਦੇ ਪਿੰਡ ਦੇ ਲੋਕਾਂ ਤੇ ਕੁੱਝ ਮੰਤਰੀਆਂ ਨੇ ਮੰਗ ਰੱਖੀ ਕਿ ਉਹਨਾਂ ਨੂੰ ਪਦਮ ਵਿਭੂਸ਼ਣ ਦਿੱਤਾ ਜਾਏ।ਕੇ.ਡੀ.ਜਾਧਵ ਦੇ ਪੁੱਤਰ ਰਣਜੀਤ ਜਾਧਵ ਉਹਨਾਂ ਨੂੰ ਪਦਮ ਵਿਭੂਸ਼ਣ ਦਵਾਉਣ ਲਈ ਲੜਾਈ ਲੜ ਰਹੇ ਹਨ। 26 ਜਨਵਰੀ 2021 ਨੂੰ ਮਿਲਣ ਵਾਲੇ ਪਦਮ ਵਿਭੂਸ਼ਣ ਲਈ ਕੇ.ਡੀ. ਜਾਧਵ ਨੂੰ ਨਾਮਜਦ ਕੀਤਾ ਗਿਆ ਹੈ। ਦੇਸ਼ ਨੂੰ ਕੇ.ਡੀ. ਜਾਧਵ ਵਰਗੇ ਖਿਡਾਰੀਆਂ ‘ਤੇ ਹਮੇਸ਼ਾ ਮਾਣ ਰਹੇਗਾ।

-PTC News