Thu, Apr 18, 2024
Whatsapp

ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ 'ਤੇ ਤਾਬੜਤੋੜ ਫਾਇਰਿੰਗ

Written by  Jagroop Kaur -- March 23rd 2021 10:23 PM
ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ 'ਤੇ ਤਾਬੜਤੋੜ ਫਾਇਰਿੰਗ

ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ 'ਤੇ ਤਾਬੜਤੋੜ ਫਾਇਰਿੰਗ

'ਸੂਬੇ ਚ ਅਪਰਾਧ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਤਾਜਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਗਹਿਰੀ ਮੰਡੀ ਵਿਖੇ ਜਿਥੇ ਦੇਰ ਸ਼ਾਮ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ, ਜਿਸ ਦੇ 2 ਗੋਲੀਆਂ ਲੱਗੀਆਂ।Videographer dies in celebratory firing in Bihar | India News – India TV Read More : ਸਕੂਲ ਬੰਦ ਕਰਨ ਦੇ ਰੋਸ ਵੱਜੋਂ ਸੰਗਰੂਰ ਵਿਖੇ ਮਾਪਿਆਂ ਤੇ ਬੱਚਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ  ਘਟਨਾ ਦਾ ਪਤਾ ਲੱਗਦਿਆਂ ਐਸ.ਐਚ.ਓ ਜੰਡਿਆਲਾ ਗੁਰੂ ਇੰਸਪੈਕਟਰ ਸਵਰਨਪਾਲ ਸਿੰਘ ਮੌਕੇ ‘ਤੇ ਪਹੁੰਚੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਹਨੇਰੇ ਦਾ ਫਾਇਦਾ ਲੈਂਦਿਆਂ ਹਮਲਾਵਰ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।Suggestions | Radhey Krishna Legal Aid Foundation Also Read | 2nd peak of COVID-19 likely to be more severe: Study ਲਗਾਤਾਰ ਕੀਤੇ ਨਾ ਕੀਤੇ ਕੋਈ ਅਜਿਹੀ ਵਾਰਦਾਤ ਸਾਹਮਣੇ ਆ ਜਾਂਦੀ ਹੈ ਜੋ ਕਾਨੂੰਨੀ ਵਿਵਸਥਾ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰਦੀ ਹੈ , ਕਿ ਕੀ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਕਾਨੂੰਨ ਦਾ ਡਰ ਖ਼ੌਫ਼ ਹੀ ਮੁਕ ਗਿਆ ਹੈ , ਜਿਸ ਨੂੰ ਤਾਕ 'ਤੇ ਰੱਖ ਕੇ ਲੋਕ ਦਿਨ ਦਿਹਾੜੇ ਗੋਲੀਆਂ ਵਰ੍ਹੇ ਰਹੇ ਹਨ। ਅਖੀਰ ਅਜਿਹੇ ਲੋਕਾਂ ਨੂੰ ਅਸਲ ਮੁਹਈਆ ਕੌਣ ਕਰਵਾਉਂਦਾ ਹੈ , ਇਹ ਸਵਾਲ ਤਾਂ ਉੱਠਦਾ ਹੀ ਹੈ।


Top News view more...

Latest News view more...