ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ

Unnao Kand victim Dead body Village Arrived from Delhi at 9:08 pm , Today Funeral
ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ

ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ:ਉਨਾਵ : ਉਨਾਵ ਗੈਂਗਰੇਪ ਦੀ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਕਰੀਬ 11.40 ਵਜੇ ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਦਮ ਤੋੜ ਦਿੱਤਾ ਸੀ। ਜਦੋਂ ਜਿਸ ਦੀ ਮ੍ਰਿਤਕ ਦੇਹ ਰਾਤ 9:08 ਵਜੇ ਦਿੱਲੀ ਤੋਂ ਪਿੰਡ ਪਹੁੰਚੀ ਤਾਂ ਕੋਹਰਾਮ ਮੱਚ ਗਿਆ। ਇਸ ਦੌਰਾਨ ਬੇਟੀ ਦਾ ਚਿਹਰਾ ਵੇਖ ਕੇ ਬਜ਼ੁਰਗ ਮਾਂ-ਬਾਪ ਗਸ਼ ਖਾ ਕੇ ਡਿੱਗ ਗਏ ਅਤੇ ਭੈਣ, ਭਾਬੀ, ਚਾਚਾ-ਚਾਚੀ ਸਮੇਤ ਹੋਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।

Unnao Kand victim Dead body Village Arrived from Delhi at 9:08 pm , Today Funeral
ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ

ਜਦੋਂ ਪਿਤਾ ਅਤੇ ਮਾਂ ਨੂੰ ਹੋਸ਼ ਆਇਆ ਤਾਂ ਮ੍ਰਿਤਕਾ ਦੀ ਸਭ ਤੋਂ ਛੋਟੀ ਭੈਣ ਜੋ ਇਲਾਜ ਸਮੇਂ ਨਾਲ ਸੀ, ਪਿਤਾ ਦੇ ਗਲ ਲਿਪਟ ਕੇ ਚੀਕ ਪਈ ਕਿ ਪਾਪਾ ਅਸੀਂ ਦੀਦੀ ਨੂੰ ਨਹੀਂ ਬਚਾ ਸਕੇ। ਇਹ ਸੁਣ ਕੇ ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਇਸ ਤੋਂ ਬਾਅਦ ‘ਚ ਪਰਿਵਾਰ ਅਤੇ ਪਿੰਡ ਵਾਲਿਆਂ ਨਾਲ ਦੋਵੇਂ ਮੰਤਰੀਆਂ ਅਤੇ ਸਪਾ ਆਗੂਆਂ ਨੇ ਵੀ ਸ਼ਰਧਾਂਜਲੀਆਂ ਦਿੱਤੀਆਂ ਹਨ।

Unnao Kand victim Dead body Village Arrived from Delhi at 9:08 pm , Today Funeral
ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ

ਇਸ ਦੌਰਾਨ ਪੀੜਤਾ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਹਾਲਾਂਕਿ ਪਿਤਾ ਨੇ ਲਾਸ਼ ਆਉਣ ਤੋਂ ਪਹਿਲਾਂ ਰਾਤ ਨੂੰ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਲ ਰਾਤ ਨੂੰ ਵੀ ਕਈ ਥਾਣਿਆਂ ਦੀ ਪੁਲਿਸ ਪਿੰਡ ‘ਚ ਮੌਜੂਦ ਰਹੀ ਹੈ ਅਤੇ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਹਨ।

Unnao Kand victim Dead body Village Arrived from Delhi at 9:08 pm , Today Funeral
ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ

ਮਿਲੀ ਜਾਣਕਾਰੀ ਅਨੁਸਾਰ ਪੀੜਤਾ ਦੇ ਪਿੰਡ ਦੇ ਗੁਆਂਢ ਦੇ ਪਿੰਡ ‘ਚ ਪਰਿਵਾਰ ਦੀ ਜੱਦੀ ਜ਼ਮੀਨ ‘ਚ ਲਾਸ਼ ਨੂੰ ਦਫ਼ਨਾਇਆ ਜਾਵੇਗਾ। ਪੀੜਤਾ ਦੇ ਪਿਤਾ ਨਾਲ ਗੱਲ ਹੋਣ ਤੋਂ ਬਾਅਦ ਤਹਿਸੀਲ ਪ੍ਰਸ਼ਾਸਨ ਵੱਲੋਂ ਅੰਤਿਮ ਸਸਕਾਰ ਵਾਲੀ ਜਗ੍ਹਾ ਨੂੰ ਵੇਖਣ ਦੇ ਨਾਲ ਪਰਿਵਾਰ ਨਾਲ ਕਬਰ ਪੁੱਟਣ ਦੀ ਜਗ੍ਹਾ ਚੁਣੀ ਗਈ ਹੈ।

Unnao Kand victim Dead body Village Arrived from Delhi at 9:08 pm , Today Funeral
ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ

ਦੱਸ ਦਈਏ ਕਿ ਉਨਾਓ ਜ਼ਿਲੇ ਦੀ 23 ਸਾਲਾ ਇਕ ਲੜਕੀ ਕੇਸ ਦੀ ਪੈਰਵੀ ਦੇ ਸਿਲਸਿਲੇ ਵਿਚ ਰਾਏਬਰੇਲੀ ਲਈ ਰਵਾਨਾ ਹੋਣ ਲਈ ਵੀਰਵਾਰ 5 ਦਸੰਬਰ ਨੂੰ ਸਵੇਰੇ 4 ਵਜੇ ਬੈਸਵਾੜਾ ਰੇਲਵੇ ਸਟੇਸ਼ਨ ਜਾ ਰਹੀ ਸੀ। ਇਸ ਦੌਰਾਨ ਅਚਾਨਕ ਰਸਤੇ ‘ਚ ਬਿਹਾਰ-ਮੋਰਾਂਵਾ ਸੜਕ ‘ਤੇ ਜ਼ਮਾਨਤ ‘ਤੇ ਬਾਹਰ ਆਏ ਸ਼ਿਵਮ ਅਤੇ ਸ਼ੁਭਮ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤ ‘ਤੇ ਪੈਟਰੋਲ ਪਾ ਦਿੱਤਾ ਤੇ ਅੱਗ ਲਗਾ ਦਿੱਤੀ ਸੀ।

Unnao Kand victim Dead body Village Arrived from Delhi at 9:08 pm , Today Funeral
ਉਨਾਵ ਗੈਂਗਰੇਪ : ਜਦੋਂ ਧੀ ਦੀ ਲਾਸ਼ਪਹੁੰਚੀ ਘਰ ਤਾਂ ਗਸ਼ ਖਾ ਕੇ ਡਿੱਗੇ ਬਜ਼ੁਰਗ ਮਾਂ-ਬਾਪ , ਅੱਜ ਹੋਵੇਗਾ ਅੰਤਿਮ ਸਸਕਾਰ

ਜਿਸ ਤੋਂ ਬਾਅਦ ਲਗਭਗ 90 ਫੀਸਦ ਤੱਕ ਸੜ ਚੁਕੀ ਲੜਕੀ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ ‘ਚ ਵੀਰਵਾਰ ਨੂੰ ਸ਼ਿਫਟ ਕੀਤਾ ਗਿਆ ਸੀ। ਪੀੜਤ ਲੜਕੀ ਨੇ 12 ਦਸੰਬਰ 2018 ਨੂੰ ਸ਼ਿਵਮ ਅਤੇ ਸ਼ੁਭਮ ਖਿਲਾਫ ਬਲਾਤਕਾਰ ਦਾ ਕੇਸ ਦਾਇਰ ਕਰਵਾਇਆ ਸੀ। ਇਸ ਕੇਸ ਚ ਸ਼ਿਵਮ, ਸ਼ੁਭਮ, ਰਾਮਕਿਸ਼ੋਰ, ਹਰੀਸ਼ੰਕਰ ਅਤੇ ਉਮੇਸ਼ ਨਾਮ ਦੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
-PTCNews