ਓਨਾਵ : ਰੇਪ ਪੀੜਤਾ ਨੇ ਐੱਸ.ਪੀ. ਦਫ਼ਤਰ ਦੇ ਬਾਹਰ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ

Unnao

ਓਨਾਵ : ਰੇਪ ਪੀੜਤਾ ਨੇ ਐੱਸ.ਪੀ. ਦਫ਼ਤਰ ਦੇ ਬਾਹਰ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ,ਨਵੀਂ ਦਿੱਲੀ: ਓਨਾਵ ‘ਚ ਇਕ ਵਾਰ ਫਿਰ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਅੱਜ ਨਿਆਂ ਲਈ ਕਾਫ਼ੀ ਸਮੇਂ ਤੋਂ ਭਟਕ ਰਹੀ ਰੇਪ ਪੀੜਤਾ ਨੇ ਐੱਸ.ਪੀ. ਦਫ਼ਤਰ ਦੇ ਬਾਹਰ ਖੁਦ ਨੂੰ ਅੱਗ ਲਗਾ ਲਈ ਹੈ।

ਫਿਲਹਾਲ ਪੁਲਿਸ ਨੇ ਅੱਗ ਬੁਝਾਉਣ ਤੋਂ ਬਾਅਦ ਲੜਕੀ ਨੂੰ ਕਾਨਪੁਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ : ਭਾਜਪਾ MP ਹੰਸਰਾਜ ਹੰਸ ਦੇ ਦਫ਼ਤਰ ‘ਤੇ ਹੋਇਆ ਹਮਲਾ, ਹਮਲਾਵਰ ਫ਼ਰਾਰ

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਓਨਾਵ ‘ਚ ਗੈਂਗਰੇਪ ਪੀੜਤਾ ਨੂੰ ਸਾੜ ਕੇ ਮਾਰਨ ਦਾ ਮਾਮਲਾ ਸਾਹਮਣੇ ਆ ਚੁਕਿਆ ਹੈ। ਉਸ ਮਾਮਲੇ ਦੀ ਜਾਂਚ ਐੱਸ.ਆਈ.ਟੀ. ਕਰ ਰਹੀ ਹੈ। ਗੈਂਗਰੇਪ ਪੀੜਤਾ ਨੂੰ ਸਾੜਨ ਦੇ ਮਾਮਲੇ ‘ਚ 5 ਦੋਸ਼ੀ ਗ੍ਰਿਫਤਾਰ ਵੀ ਹੋਏ ਹਨ, ਜਿਨ੍ਹਾਂ ਦੇ ਵਿਰੁੱਧ ਜਲਦ ਹੀ ਚਾਰਜਸ਼ੀਟ ਦਾਖਲ ਹੋ ਸਕਦੀ ਹੈ।

ਤੁਹਾਨੂੰ ਦੱਸ ਦਈਏ ਕਿ ਓਨਾਵ ‘ਚ ਇਕ ਵਾਰ ਫਿਰ ਰੇ ਪੀੜਤਾ ਵਲੋਂ ਅੱਗ ਲਗਾਉਣ ਦੇ ਮਾਮਲੇ ਨੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਐੱਸ.ਪੀ. ਮੌਕੇ ‘ਤੇ ਪੁੱਜੇ ਹਨ। ਫਿਲਹਾਲ ਪੀੜਤਾ ਹਸਪਤਾਲ ‘ਚ ਭਰਤੀ ਹਨ।

-PTC News