Advertisment

ਦੁੱਧ 'ਚ ਮਿਲਾਵਟ ਦਾ ਅਨੋਖਾ ਮਾਮਲਾ ਆਇਆ ਸਾਹਮਣੇ, ਫਾਰਮੂਲਾ ਦੇਖ ਉੱਡੇ ਅਧਿਕਾਰੀਆਂ ਦੇ ਹੋਸ਼

author-image
ਜਸਮੀਤ ਸਿੰਘ
Updated On
New Update
ਦੁੱਧ 'ਚ ਮਿਲਾਵਟ ਦਾ ਅਨੋਖਾ ਮਾਮਲਾ ਆਇਆ ਸਾਹਮਣੇ, ਫਾਰਮੂਲਾ ਦੇਖ ਉੱਡੇ ਅਧਿਕਾਰੀਆਂ ਦੇ ਹੋਸ਼
Advertisment
ਜੈਪੁਰ, 13 ਜੁਲਾਈ: ਰਾਜਸਥਾਨ 'ਚ ਦੁੱਧ ਲਈ ਸ਼ੁੱਧਤਾ ਮੁਹਿੰਮ ਚਲ ਰਹੀ ਹੈ ਜਿਸ ਅਧੀਨ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਮਾਮਲਾ ਦੁੱਧ ਵਿੱਚ ਮਿਲਾਵਟ ਦਾ ਹੈ, ਖਾਸ ਗੱਲ ਰਹੀ ਕਿ ਮਿਲਾਵਟਖੋਰਾਂ ਨੇ ਅਜਿਹਾ ਫਾਰਮੂਲਾ ਈਜਾਦ ਕੀਤਾ ਹੋਇਆ ਸੀ ਜੋ ਸੈਂਪਲ ਟੈਸਟ ਤੱਕ ਵਿਚ ਵੀ ਫੜਿਆ ਨਹੀਂ ਜਾ ਸਕਦਾ ਸੀ।
Advertisment
publive-image ਇਹ ਵੀ ਪੜ੍ਹੋ: ਖੇਡ ਕਿੱਟਾਂ 'ਚ ਹੋਏ ਘੁਟਾਲੇ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ: ਮੀਤ ਹੇਅਰ ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਰਾਜਸਥਾਨ ਤੇ ਨਾਲ ਲੱਗਦੇ ਸੂਬਿਆਂ 'ਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸ਼ੁੱਧਤਾ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਸਰਕਾਰ ਭਾਵੇਂ ਇਨ੍ਹਾਂ ਮਿਲਾਵਟਖੋਰਾਂ 'ਤੇ ਜਿੰਨੀ ਮਰਜ਼ੀ ਨੱਥ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਮਿਲਾਵਟਖੋਰ ਨਵੇਂ-ਨਵੇਂ ਢੰਗ ਤਰੀਕੇ ਇਜਾਤ ਕਰ ਹੀ ਲੈਂਦੇ ਹਨ। ਜੋ ਕੇ ਖਾਣ-ਪੀਣ ਦੇ ਸੈਂਪਲ ਟੈਸਟ 'ਚ ਆਸਾਨੀ ਨਾਲ ਪਾਸ ਹੋ ਜਾਵੇ। ਰਾਜਸਥਾਨ ਸਰਕਾਰ ਵੱਲੋਂ 'ਵਾਰ ਫਾਰ ਦ ਪਿਓਰ' ਨਾਮ ਹੇਠਾਂ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਰਾਜਧਾਨੀ ਜੈਪੁਰ ਦੇ ਸੰਗਨੇਰ ਇਲਾਕੇ 'ਚ ਕੇਂਦਰੀ ਟੀਮ ਦੇ ਫੂਡ ਸੇਫਟੀ ਅਧਿਕਾਰੀਆਂ ਨੇ ਹਾਲ ਹੀ 'ਚ ਇਕ ਡੇਅਰੀ ਫਾਰਮ 'ਤੇ ਕਾਰਵਾਈ ਕੀਤੀ। ਪਰ ਇਸ ਕਾਰਵਾਈ ਨੇ ਸਭ ਨੂੰ ਹੈਰਾਨ ਕਰ ਦਿੱਤਾ। publive-image ਡੇਅਰੀ ਫਾਰਮ 'ਤੇ ਰਿਫਾਇੰਡ ਨਾਰੀਅਲ ਤੇਲ ਅਤੇ ਰਿਫਾਇੰਡ ਪਾਮ ਆਇਲ ਦੇ ਨਾਂ 'ਤੇ ਚਰਬੀ ਰਹਿਤ ਦੁੱਧ, ਪਨੀਰ ਅਤੇ ਦਹੀਂ 'ਚ ਅਜਿਹਾ ਫੈਟ ਮਿਲਾ ਕੇ ਤਿਆਰ ਕੀਤਾ ਜਾ ਰਿਹਾ ਸੀ ਜੋ ਦੁੱਧ ਦੀ ਫੈਟ ਟੈਸਟ ਕਰਨ ਦੇ ਮਾਪਦੰਡਾਂ 'ਤੇ ਖਰਾ ਉਤਰਦਾ ਹੈ। ਜਦੋਂ ਰਿਫਾਇੰਡ ਪਾਮ ਆਇਲ ਦੇ ਨਾਂ 'ਤੇ ਮੌਜੂਦ ਫੈਟ ਦੀ ਮੌਕੇ 'ਤੇ ਜਾਂਚ ਕੀਤੀ ਗਈ ਤਾਂ ਇਹ ਘਿਓ ਦੇ ਮੁੱਖ ਮਾਪਦੰਡ ਆਰ.ਐਮ ਅਤੇ ਬੀ.ਆਰ ਯਾਨੀ ਚਰਬੀ ਨੂੰ ਘਿਓ ਦੇ ਮਾਪਦੰਡਾਂ ਅਨੁਸਾਰ ਰਸਾਇਣਕ ਢੰਗ ਨਾਲ ਤਿਆਰ ਕੀਤਾ ਗਿਆ ਸੀ। ਜਦੋਂ ਕਿ ਇਸ ਵਿੱਚ ਘਿਓ ਬਿਲਕੁਲ ਵੀ ਨਹੀਂ ਸੀ। ਫੂਡ ਸੇਫਟੀ ਕਮਿਸ਼ਨਰ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਕਾਰੋਬਾਰੀ ਦੀ ਤਰਫੋਂ ਦੁੱਧ 'ਚੋਂ ਕਰੀਮ ਕੱਢ ਕੇ ਬਾਕੀ ਦੁੱਧ 'ਚ ਪਾਮ ਆਇਲ ਮਿਲਾ ਦਿੱਤਾ ਗਿਆ। ਇਸ ਤੋਂ ਬਾਅਦ ਉਹ ਉਸ ਮਿਲਾਵਟੀ ਦੁੱਧ ਤੋਂ ਪਨੀਰ ਅਤੇ ਦੁੱਧ ਬਣਾਉਂਦਾ ਸੀ। ਪਾਮ ਆਇਲ ਨੂੰ ਦੁੱਧ ਵਿੱਚੋਂ ਕੱਢੀ ਜਾਣ ਵਾਲੀ ਕਰੀਮ ਦੀ ਮਾਤਰਾ ਦੇ ਅਨੁਪਾਤ ਵਿੱਚ ਮਿਲਾਇਆ ਜਾਂਦਾ ਸੀ ਤਾਂ ਜੋ ਜੇਕਰ ਮਿਲਾਵਟੀ ਪਨੀਰ ਅਤੇ ਦੁੱਧ ਦੀ ਜਾਂਚ ਕੀਤੀ ਜਾਵੇ ਤਾਂ ਇਸ ਦਾ ਸੈਂਪਲ ਫੇਲ ਨਾ ਹੋਏ।
Advertisment
publive-image ਇਹ ਵੀ ਪੜ੍ਹੋ: ਸੰਤ ਫ਼ਤਹਿ ਸਿੰਘ ਵੱਲੋਂ ਪੰਜਾਬ ਦੇ ਹੱਕਾਂ ਲਈ ਕੀਤਾ ਸੰਘਰਸ਼ ਵਰਤਮਾਨ ਸਮੇਂ ਵੀ ਪ੍ਰੇਰਣਾ ਸਰੋਤ-ਐਡਵੋਕੇਟ ਧਾਮੀ ਫੂਡ ਸੇਫਟੀ ਕਮਿਸ਼ਨਰ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਜਿਹੇ ਮਿਲਾਵਟੀ ਪਨੀਰ ਦੇ ਸਵਾਦ ਵਿੱਚ ਮਾਮੂਲੀ ਫਰਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਪੁਰਾਣੇ ਢੰਗ ਨਾਲ ਜਾਂਚ ਕੀਤੀ ਹੁੰਦੀ ਤਾਂ ਇਹ ਮਾਮਲਾ ਫੜਿਆ ਨਾ ਜਾਂਦਾ। publive-image -PTC News-
punjabi-news raid rajasthan ptc-news rajasthan-news adulterated-milk food-department milk-testing
Advertisment

Stay updated with the latest news headlines.

Follow us:
Advertisment