ਉੱਤਰ ਪ੍ਰਦੇਸ਼ ‘ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ, 2 ਦਿਨਾਂ ਲਈ ਸਕੂਲ ਬੰਦ

UP School Closed

ਉੱਤਰ ਪ੍ਰਦੇਸ਼ ‘ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ, 2 ਦਿਨਾਂ ਲਈ ਸਕੂਲ ਬੰਦ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ‘ਚ ਠੰਡ ਦਾ ਕਹਿਰ ਲਗਾਤਾਰ ਜਾ ਰਹੀ ਹੈ। ਆਏ ਦਿਨ ਠੰਡ ਵਧਦੀ ਜਾ ਰਹੀ ਹੈ। ਠੰਡ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਦੇ ਸਾਰੇ ਸਕੂਲ ਵੀਰਵਾਰ ਤੇ ਸ਼ੁੱਕਰਵਾਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਸੂਬਾ ਸਰਕਾਰ ਨੇ ਇਸ ਸਬੰਧ ‘ਚ ਆਦੇਸ਼ ਜਾਰੀ ਕੀਤਾ ਹੈ। ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਨੂੰ ਠੰਡ ਕਾਰਨ ਅਗਲੇ 2 ਦਿਨ ਤਕ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਹੋਰ ਪੜ੍ਹੋ:ਸਾਵਧਾਨ ! ਹੁਣ ਮਿਠਾਈਆਂ ਦਾ ਬਾਦਸ਼ਾਹ ਵੀ ਹੋਇਆ ਜ਼ਹਿਰੀਲਾ

ਨਰਸਰੀ ਤੋਂ 12ਵੀਂ ਜਮਾਤ ਤਕ ਦੇ ਸਕੂਲ ਬੰਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਚੱਲ ਰਹੀਆਂ ਹਵਾਵਾਂ ਕਾਰਨ ਯੂ.ਪੀ. ਦੇ ਕਈ ਹਿੱਸਿਆਂ ‘ਚ ਘੱਟ ਤੋਂ ਘੱਟ ਤਾਪਮਾਨ 2-3 ਡਿਗਰੀ ਤਕ ਡਿੱਗ ਸਕਦਾ ਹੈ।

-PTC News