ਹੋਰ ਖਬਰਾਂ

ਯੂਪੀ ਦੇ ਸੰਬਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ , ਰੋਡਵੇਜ਼ ਬੱਸ ਤੇ ਟੈਂਕਰ ਵਿਚਾਲੇ ਟੱਕਰ

By Shanker Badra -- December 16, 2020 5:12 pm -- Updated:Feb 15, 2021

ਯੂਪੀ ਦੇ ਸੰਬਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ , ਰੋਡਵੇਜ਼ ਬੱਸ ਤੇ ਟੈਂਕਰ ਵਿਚਾਲੇ ਟੱਕਰ:ਯੂਪੀ : ਯੂਪੀ ਦੇ ਸੰਬਲ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਤੇ ਗੈਸ ਟੈਂਕਰ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿੱਚ 8 ਲੋਕ ਮਾਰੇ ਗਏ ਤੇ 21 ਜ਼ਖਮੀ ਹੋ ਗਏ ਹਨ।

UP: Bus collides with gas tanker in Sambhal, eight killed , 21 Injured ਯੂਪੀ ਦੇ ਸੰਬਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ , ਰੋਡਵੇਜ਼ ਬੱਸ ਤੇ ਟੈਂਕਰ ਵਿਚਾਲੇ ਟੱਕਰ

ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜ ਮਾਰਗ 'ਤੇ ਰੋਡਵੇਜ਼ ਬੱਸ ਅਤੇ ਗੈਸ ਟੈਂਕਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਟੀਮ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

UP: Bus collides with gas tanker in Sambhal, eight killed , 21 Injured ਯੂਪੀ ਦੇ ਸੰਬਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ , ਰੋਡਵੇਜ਼ ਬੱਸ ਤੇ ਟੈਂਕਰ ਵਿਚਾਲੇ ਟੱਕਰ

ਇਹ ਹਾਦਸਾ ਧਨਾਰੀ ਥਾਣਾ ਖੇਤਰ ਦੇ ਮੁਰਾਦਾਬਾਦ ਹਾਈਵੇ 'ਤੇ ਤੇਜ਼ ਰਫ਼ਤਾਰ ਨਾਲ ਵਾਪਰਿਆ ਹੈ। ਜਿੱਥੇ ਰੋਡਵੇਜ਼ ਦੀ ਬੱਸ ਅਤੇ ਟੈਂਕਰ ਵਿਚਾਲੇ ਟੱਕਰ ਹੋਈ ਹੈ। ਟੱਕਰ ਲੱਗਦਿਆਂ ਹੀ ਮੌਕੇ 'ਤੇ ਚੀਕ ਰੌਲਾ ਸੁਣਦਿਆਂ ਹੀ ਆਸ -ਪਾਸ ਦੇ ਲੋਕ ਹਾਦਸੇ ਵਾਲੀ ਜਗ੍ਹਾ 'ਤੇ ਇਕੱਠੇ ਹੋ ਗਏ।

UP: Bus collides with gas tanker in Sambhal, eight killed , 21 Injured ਯੂਪੀ ਦੇ ਸੰਬਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ , ਰੋਡਵੇਜ਼ ਬੱਸ ਤੇ ਟੈਂਕਰ ਵਿਚਾਲੇ ਟੱਕਰ

ਇਸ ਹਾਦਸੇ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਜ਼ਾਹਰ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਮੌਕੇ' ਤੇ ਪਹੁੰਚਣ ਅਤੇ ਰਾਹਤ ਕਾਰਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਮੁੱਖ ਮੰਤਰੀ ਨੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਲਈ ਨਿਰਦੇਸ਼ ਦਿੱਤੇ ਹਨ।
-PTCNews

  • Share