ਯੂਪੀ ‘ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, 4 ਦੀ ਮੌਤ, 2 ਗੰਭੀਰ ਜ਼ਖਮੀ

up
ਯੂਪੀ 'ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, 4 ਦੀ ਮੌਤ, 2 ਗੰਭੀਰ ਜ਼ਖਮੀ

ਯੂਪੀ ‘ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, 4 ਦੀ ਮੌਤ, 2 ਗੰਭੀਰ ਜ਼ਖਮੀ

ਸਿੰਕਦਰਾਰਾਉ: ਦੇਸ਼ ‘ਚ ਦਿਨ ਬ ਦਿਨ ਸੜਕ ਹਾਦਸਿਆਂ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਯੂਪੀ ਦੇ ਕਸਬਾ ਸਿੰਕਦਰਾਰਾਉ ਤੋਂ ਸਾਹਮਣੇ ਆਇਆ ਹੈ, ਜਿਥੇ ਚਲਦੀ ਕਾਰ `ਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ‘ਚ ਇਕ ਲੜਕੀ ਸਮੇਤ ਚਾਰ ਲੋਕਾਂ ਦੀ ਜਿਉਂਦੇ ਸੜਕੇ ਮੌਕੇ ਹੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਜ਼ਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ।

up
ਯੂਪੀ ‘ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, 4 ਦੀ ਮੌਤ, 2 ਗੰਭੀਰ ਜ਼ਖਮੀ

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ ਅਤੇ ਲੋਕਾਂ ਨੇ ਜਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ। ਮਿਲੀ ਜਾਣਕਾਰੀ ਮੁਤਾਬਕ ਸਿਕੰਦਰਾਰਾਉ ਦੇ ਪਿੰਡ ਪੋਰਾ ਵਾਸੀ ਵਿੱਚਤਰ ਲਾਲ ਅਲੀਗੜ੍ਹ ਦੇ ਪਿੰਡ ਗੋਪੀ `ਚ ਇਕ ਵਿਆਹ `ਚ ਪਰਿਵਾਰ ਸਮੇਤ ਸ਼ਾਮਲ ਹੋਣ ਜਾ ਰਹੇ ਸਨ।

ਹੋਰ ਪੜ੍ਹੋ:ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 1 ਕਿੱਲੋ ਅਫ਼ੀਮ ਸਮੇਤ 1 ਨੂੰ ਦਬੋਚਿਆ

up
ਯੂਪੀ ‘ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, 4 ਦੀ ਮੌਤ, 2 ਗੰਭੀਰ ਜ਼ਖਮੀ

ਜਿਸ ਦੌਰਾਨ ਅਚਾਨਕ ਇਹ ਹਾਦਸਾ ਵਾਪਰ ਗਿਆ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਜਦੋ ਪੁਲਿਸ ਨੂੰ ਦਿੱਤੀ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News