ਨਬਾਲਿਗ ਧੀ ਨਾਲ ਹੋਏ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਤੋਂ ਦੂਜੇ ਦਿਨ ਹੀ ਹੋਈ ਪਿਤਾ ਦੀ ਮੌਤ

By Jagroop Kaur - March 10, 2021 4:03 pm

ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਇਥੋਂ ਤਕਰੀਬਨ 90 ਕਿਲੋਮੀਟਰ ਦੂਰ ਇੱਕ ਸੜਕ ਹਾਦਸੇ ਵਿੱਚ ਇੱਕ ਸਮੂਹਕ ਬਲਾਤਕਾਰ ਪੀੜਤ ਲੜਕੀ ਦੇ ਪਿਤਾ ਦੀ ਮੌਤ ਹੋ ਗਈ। ਜਿਸ ਨੇ ਕਾਫੀ ਸਵਾਲ ਖੜੇ ਕੀਤੇ ਹਨ ਦਰਅਸਲ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਇਕ ਪਿੰਡ 'ਚ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਇਕ ਲੜਕੀ ਦੇ ਪਿਤਾ ਨੂੰ ਪੁਲਿਸ ਅਤੇ ਪੀੜਤ ਲੜਕੀ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਟਰੱਕ ਨੇ ਕੁਚਲ ਦਿੱਤਾ। ਹਾਦਸੇ ਤੋਂ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ|

gang-rape case, victim's father dies in road accident

gang-rape case, victim's father dies in road accident

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਵਿਧਾਨ ਸਭਾ ‘ਚ ਚੁੱਕਿਆ

ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਲੜਕੀ ਅਤੇ ਉਸ ਦੇ ਪਿਤਾ ਦੀ ਲਾਸ਼ ਨੂੰ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਵਿਖੇ ਲੈ ਕੇ ਆ ਗਈ। ਫਿਲਹਾਲ ਲਾਸ਼ ਨੂੰ ਮ੍ਰਿਤਕ ਦੇਹ ਸੰਭਾਲ ਘਰ 'ਚ ਰਖਵਾ ਦਿੱਤਾ ਗਿਆ ਹੈ। ਉੱਧਰ ਇਸ ਹਾਦਸੇ ਤੋਂ ਬਾਅਦ ਜਬਰ ਜਨਾਹ ਪੀੜਤਾ ਦੇ ਪਿੰਡ ਵਾਲਿਆਂ ਨੇ ਆਨੂਪੁਰ ਮੋੜ 'ਤੇ ਕਾਨਪੁਰ-ਸਾਗਰ ਹਾਈਵੇ ਜਾਮ ਕਰ ਦਿੱਤਾ ਹੈ, ਜਿਸ ਮਗਰੋਂ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਦੀਪੂ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ।Death - Obituary : RT @alok_pandey: shocking story from Kanpur where a rape  survivor's father has died in a truck 'accident' a day after rape FIR b...

ਪੜ੍ਹੋ ਹੋਰ ਖ਼ਬਰਾਂ : ਹਿਮਾਚਲ ਪ੍ਰਦੇਸ਼ : ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

ਦੱਸਣਯੋਗ ਹੈ ਕਿ ਦੋਸ਼ੀ ਦੀਪੂ ਯਾਦਵ ਨੇ ਆਪਣੇ ਸਾਥੀ ਨਾਲ ਮਿਲ ਕੇ ਇਕ 13 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ ਸੀ। ਦੋਸ਼ੀ ਦੀਪੂ ਯਾਦਵ ਦਾ ਪਿਤਾ ਬਾਂਦਾ 'ਚ ਤਾਇਨਾਤ ਇੰਸਪੈਕਟਰ ਦੇਵੇਂਦਰ ਯਾਦਵ ਦਾ ਬੇਟਾ ਹੈ। ਇਥੇ ਹੀ ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਕ ਪੁਲਿਸ ਵਾਲੇ ਦਾ ਪੁੱਤਰ ਬਲਾਤਕਾਰ ਦਾ ਦੋਸ਼ੀ ਹੋਵੇ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਵਾਲੇ ਪਿਤਾ ਦੀ ਇੰਝ ਪੁਲਿਸ ਦੇ ਸਾਹਮਣੇ ਈ ਮੌਤ ਹੋ ਜਾਵੇ , ਕਹਾਣੀ ਕੁਝ ਫ਼ਿਲਮੀ ਹੈ , ਜੋ ਕਿ ਬਹੁਤ ਕੁਝ ਕਹਿੰਦੀ ਹੈ |UP gangrape victim's father dies in accident a day after filing complaint -  The Federal

ਉਥੇ ਹੀ ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਪਿਤਾ ਨੂੰ ਧੀ ਦੇ ਨਾਲ ਹੋਈ ਘਿਨਾਉਣੀ ਕਰਤੂਤ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਸਜ਼ਾ ਮਿਲੀ ਹੈ।  ਜਦ ਅਜਿਹੇ ਕਿਸੀ ਰਸੁਖਦਾਰ ਅਤੇ ਗਰੀਬ ਦੇ ਨਾਲ ਹੋਈ ਅਜਿਹੀ ਘਟਨਾ ਪਹਿਲਾਂ ਵੀ ਹੋ ਚੁਕੀ ਹੈ ਜਦ ਉਨਾਓ ਬਲਾਤਕਾਰ ਮਾਮਲੇ ਵਿਚ ਵੀ ਅਜਿਹਾ ਹੀ ਹੋਇਆ ਸੀ।

ਜਦ ਬਲਾਤਕਾਰ ਪੀੜਤ ਦੇ ਰਿਸ਼ਤੇਦਾਰਾਂ ਨੂੰ ਇੰਝ ਸੜਕ 'ਤੇ ਦਰੜਿਆ ਗਿਆ ਸੀ। ਜਿਸ ਵੀ ਇਕ ਜੀਅ ਦੀ ਮੌਤ ਵੀ ਹੋ ਗਈ ਸੀ। ਜਿਸ ਨੂੰ ਲੈਕੇ ਕੁੜੀ ਵਾਲਿਆਂ ਨੇ ਕਿਹਾ ਸੀ ਕਿ ਇਹ ਪਲਾਨ ਕੀਤਾ ਗਿਆ ਹਾਦਸਾ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਸੀਹ ਕੀ ਤੱਥ ਸਾਹਮਣੇ ਆਉਂਦੇ ਹਨ।
adv-img
adv-img