ਰਿਸ਼ਤੇ ਹੋਏ ਤਾਰ-ਤਾਰ,ਪੜ੍ਹਾਈ 'ਚ ਅੱਵਲ ਰਹਿਣ ਕਾਰਨ ਭੈਣ ਤੋਂ ਸੜਦੇ ਸਨ ਭਰਾ, ਅਧਿਆਪਕ ਨਾਲ ਮਿਲ ਕੇ ਕੀਤਾ ਜਬਰ-ਜ਼ਨਾਹ

By Jashan A - June 30, 2019 1:06 pm

ਰਿਸ਼ਤੇ ਹੋਏ ਤਾਰ-ਤਾਰ,ਪੜ੍ਹਾਈ 'ਚ ਅੱਵਲ ਰਹਿਣ ਕਾਰਨ ਭੈਣ ਤੋਂ ਸੜਦੇ ਸਨ ਭਰਾ, ਅਧਿਆਪਕ ਨਾਲ ਮਿਲ ਕੇ ਕੀਤਾ ਜਬਰ-ਜ਼ਨਾਹ,ਨਵੀਂ ਦਿੱਲੀ: ਦੇਸ਼ 'ਚ ਆਏ ਦਿਨ ਜਬਰ-ਜ਼ਨਾਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹੀ ਇੱਕ ਹੋਰ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ 8 ਜਮਾਤ 'ਚ ਪੜ੍ਹਦੀ ਵਿਦਿਆਰਥਣ ਨਾਲ ਉਸ ਦੇ ਹੀ 4 ਚਚੇਰੇ ਭਰਾਵਾਂ ਨੇ ਅਧਿਆਪਕ ਨਾਲ ਮਿਲ ਕੇ 2 ਸਾਲ ਤਕ ਗੈਂਗਰੇਪ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਇਹਨਾਂ ਦਰਿੰਦਿਆਂ ਨੇ ਪੀੜਤ ਨਾਲ ਇਸ ਲਈ ਜਬਰ-ਜ਼ਨਾਹ ਕੀਤਾ। ਕਿਉਂਕਿ ਉਹ ਪੜ੍ਹਾਈ ਵਿਚ ਅੱਗੇ ਹੋਣ ਕਾਰਨ ਉਸ ਤੋਂ ਸੜਦੇ ਸਨ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਸ ਦੀ ਵੀਡੀਓ ਪਰਿਵਾਰ ਦੇ ਵਟਸਐਪ ਗਰੁੱਪ 'ਚ ਭੇਜੀ ਗਈ।

ਹੋਰ ਪੜ੍ਹੋ: ਲੁਧਿਆਣਾ ਤੇ ਨਾਭਾ ਜੇਲ੍ਹ ਕਾਂਡ ਮਗਰੋਂ ਗ੍ਰਹਿ ਮੰਤਰਾਲੇ ਦਾ ਅਹਿਮ ਫੈਸਲਾ, ਸੂਬੇ ਦੀਆਂ 3 ਜੇਲ੍ਹਾਂ 'ਚ CRPF ਹੋਵੇਗੀ ਤਾਇਨਾਤ

ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਵਿਚ 16 ਸਾਲਾ ਵਿਦਿਆਰਥਣ ਨੇ ਦੱਸਿਆ ਕਿ 2 ਸਾਲਾਂ ਵਿਚ ਕਈ ਵਾਰ ਉਸ ਦੇ ਭਰਾਵਾਂ ਅਤੇ ਅਧਿਆਪਕ ਨੇ ਉਸ ਦਾ ਰੇਪ ਕੀਤਾ। ਉਨ੍ਹਾਂ ਦੱਸਿਆ ਕਿ ਚਚੇਰੇ ਭਰਾ ਲੜਕੀ ਨਾਲ 2 ਸਾਲ ਤੱਕ ਗੈਂਗਰੇਪ ਕਰਦੇ ਰਹੇ।

ਇਸ ਘਟਨਾ ਨੂੰ ਅੰਜਾਮ ਸੀਤਾਪੁਰ ਦੇ ਸਰਕਾਰੀ ਸਕੂਲ ਦੇ ਕੰਪਲੈਕਸ ਦਿੱਤਾ ਗਿਆ ਸੀ।ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਘਟਨਾ ਦਾ ਖੁਲਾਸਾ ਹੋਇਆ ਹੈ। ਸੀਤਾਪੁਰ ਐੱਸ. ਪੀ. ਐੱਲ. ਆਰ. ਕੁਮਾਰ ਨੇ ਕਿਹਾ ਕਿ ਅਸੀਂ ਲੜਕੀ ਦੀ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਅਸੀਂ ਛੇਤੀ ਤੋਂ ਛੇਤੀ ਮੈਜਿਸਟ੍ਰੇਟ ਦੇ ਸਾਹਮਣੇ ਉਸ ਦੇ ਬਿਆਨ ਦਰਜ ਕਰਾਵਾਂਗੇ।

-PTC News

adv-img
adv-img