Fri, Apr 19, 2024
Whatsapp

ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਮਹਿਲਾ ਨੇ ਕੀਤੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਹੋਈ ਮੌਤ

Written by  Jashan A -- March 12th 2019 11:08 AM -- Updated: March 12th 2019 04:19 PM
ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਮਹਿਲਾ ਨੇ ਕੀਤੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਹੋਈ ਮੌਤ

ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਮਹਿਲਾ ਨੇ ਕੀਤੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਹੋਈ ਮੌਤ

ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਮਹਿਲਾ ਨੇ ਕੀਤੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਹੋਈ ਮੌਤ,ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੇ ਰਹਿ ਰਹੀ ਇੱਕ 25 ਸਾਲਾ ਅਵਿਆਹੁਤਾ ਨੇ ਇੱਕਲੇ ਹੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਨਵਜਾਤ ਬੱਚੇ ਅਤੇ ਮਹਿਲਾ ਦੀ ਮੌਤ ਹੋ ਗਈ। [caption id="attachment_268266" align="aligncenter" width="300"]women ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਮਹਿਲਾ ਨੇ ਕੀਤੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਹੋਈ ਮੌਤ[/caption]

ਔਰਤ ਗਰਭਵਤੀ ਸੀ ਅਤੇ ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਕੇ ਆਪਣੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਪਿਛਲੇ 4 ਸਾਲਾਂ ਤੋਂ ਇਹ ਮਹਿਲਾ ਗੋਰਖਪੁਰ 'ਚ ਰਹਿ ਰਹੀ ਸੀ ਤੇ ਉਹ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ। ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਸ ਨੇ ਬਿਲੰਦਪੁਰ ਇਲਾਕੇ 'ਚ ਕਿਰਾਏ 'ਤੇ ਇਕ ਕਮਰਾ ਲਿਆ ਅਤੇ ਐਤਵਾਰ ਨੂੰ ਹੋਰ ਕਿਰਾਏਦਾਰਾਂ ਨੇ ਉਸ ਦੇ ਕਮਰੇ ਦੇ ਦਰਵਾਜ਼ੇ 'ਚੋਂ ਖੂਨ ਵਗਦੇ ਦੇਖਿਆ। [caption id="attachment_268267" align="aligncenter" width="300"]women ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਮਹਿਲਾ ਨੇ ਕੀਤੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਹੋਈ ਮੌਤ[/caption] ਇਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ।ਦੱਸਿਆ ਜਾ ਰਿਹਾ ਹੈ ਕਿ ਔਰਤ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਇਸੇ ਕਾਰਨ ਉਸ ਨੇ ਬਿਨਾਂ ਕਿਸੇ ਨੂੰ ਦੱਸੇ ਯੂ-ਟਿਊਬ ਦੇਖ ਕੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ। ਕੈਂਟ ਪੁਲਸ ਥਾਣੇ ਦੇ ਐੱਸ.ਐੱਚ.ਓ. ਰਵੀ ਰਾਏ ਨੇ ਦੱਸਿਆ,''ਔਰਤ ਦੀ ਉਮਰ 25 ਸਾਲ ਸੀ ਅਤੇ ਉਹ ਅਵਿਆਹੁਤਾ ਸੀ। ਉਹ ਆਪਣੇ ਕਮਰੇ 'ਚ ਇਕੱਲੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ 'ਚ ਮਰ ਗਈ।


Top News view more...

Latest News view more...