ਵਿਦਿਆਰਥਣ ਨਾਲ ਜ਼ਬਰ ਜਨਾਹ ਦੇ ਮਾਮਲੇ 'ਚ SIT ਨੇ ਆਸ਼ਰਮ 'ਚੋਂ ਕਾਬੂ ਕੀਤਾ ਸਵਾਮੀ ਚਿਨਮਯਾਨੰਦ

By Shanker Badra - September 20, 2019 11:09 am

ਵਿਦਿਆਰਥਣ ਨਾਲ ਜ਼ਬਰ ਜਨਾਹ ਦੇ ਮਾਮਲੇ 'ਚ SIT ਨੇ ਆਸ਼ਰਮ 'ਚੋਂ ਕਾਬੂ ਕੀਤਾ ਸਵਾਮੀ ਚਿਨਮਯਾਨੰਦ:ਸ਼ਾਹਜਹਾਂਪੁਰ : ਸ਼ਾਹਜਹਾਂਪੁਰ ਸਥਿਤ ਲਾਅ ਕਾਲਜ ਦੀ ਵਿਦਿਆਰਥਣ ਨੇ ਸਵਾਮੀ ਚਿਨਮਯਾਨੰਦ 'ਤੇ ਜਿਨਸੀ ਸੋਸ਼ਣ ਦੇ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਸਵਾਮੀ ਚਿੰਮਯਾਨੰਦ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਆਈਟੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਹੈ।ਸਵਾਮੀ ਚਿਨਮਯਾਨੰਦਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਗ੍ਰਹਿ ਮੰਤਰੀ ਰਹੇ ਹਨ।

UP Law Student Rape Case Swami Shinmayananda Arrested ਵਿਦਿਆਰਥਣ ਨਾਲ ਜ਼ਬਰ ਜਨਾਹ ਦੇ ਮਾਮਲੇ 'ਚ SIT ਨੇ ਆਸ਼ਰਮ 'ਚੋਂ ਕਾਬੂ ਕੀਤਾ ਸਵਾਮੀ ਚਿਨਮਯਾਨੰਦ

ਮਿਲੀ ਜਾਣਕਾਰੀ ਅਨੁਸਾਰ ਪੀੜਤ ਵਿਦਿਆਰਥਣ ਨੇ ਸੋਮਵਾਰ ਨੂੰ 164 ਤਹਿਤ ਕਲਮਬੱਧ ਬਿਆਨ ਦਰਜ ਕਰਵਾਇਆ ਸੀ। ਉਸ ਤੋਂ ਬਾਅਦ ਹੀ ਪੀੜਤਾ ਸਵਾਮੀ ਚਿਨਮਯਾਨੰਦ ਖ਼ਿਲਾਫ਼ ਰੇਪ ਦਾ ਕੇਸ ਦਰਜ ਕਰਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਸੀ। ਜਿਸ ਕਰਕੇ ਐੱਸਆਈਟੀ ਨੇ ਸ਼ੁੱਕਰਵਾਰ ਨੂੰ ਚਿਨਮਯਾਨੰਦ ਨੂੰ ਵੱਡੀ ਗਿਣਤੀ 'ਚ ਪੁਲਿਸ ਨਾਲ ਉਨ੍ਹਾਂ ਦੇ ਆਸ਼ਰਮ 'ਚ ਘੇਰਿਆ।

UP Law Student Rape Case Swami Shinmayananda Arrested ਵਿਦਿਆਰਥਣ ਨਾਲ ਜ਼ਬਰ ਜਨਾਹ ਦੇ ਮਾਮਲੇ 'ਚ SIT ਨੇ ਆਸ਼ਰਮ 'ਚੋਂ ਕਾਬੂ ਕੀਤਾ ਸਵਾਮੀ ਚਿਨਮਯਾਨੰਦ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ , ਲੱਖਾਂ ਰੁਪਏ ਕਰਜ਼ਾ ਲੈ ਕੇ ਗਿਆ ਸੀ ਵਿਦੇਸ਼

ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰ ਮੈਡੀਕਲ ਕਾਲਜ ਦੀ ਪੀਆਰਓ ਡਾ. ਪੂਜਾ ਪਾਡੇ ਨੇ ਮੀਡੀਆ ਨੂੰ ਸਵਾਮੀ ਚਿੰਮਾਨੰਦ ਦੀ ਤਬੀਅਤ ਬਾਰੇ ਜਾਣਕਾਰੀ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਸਵਾਮੀ ਚਿੰਮਯਾਨੰਦ ਦਾ ਵੀਰਵਾਰ ਨੂੰ ਪੇਟ ਦਾ ਅਲਟਰਾਸਾਊਂਡ ਕਰਵਾਇਆ ਗਿਆ। ਉਨ੍ਹਾਂ ਨੂੰ ਹਾਈਪਰ ਟੇਂਸ਼ਨ ਹੈ, ਬੀਪੀ ਦੀ ਤਕਲੀਫ ਹੈ।
-PTCNews

adv-img
adv-img