ਐਂਬੂਲੈਂਸ ਨਾ ਮਿਲਣ ‘ਤੇ ਬਿਮਾਰ ਪਤਨੀ ਨੂੰ ਰੇਹੜੀ ‘ਤੇ ਹਸਪਤਾਲ ਲੈ ਕੇ ਪਹੁੰਚਿਆ ਪਤੀ

ਐਂਬੂਲੈਂਸ ਨਾ ਮਿਲਣ ‘ਤੇ ਬਿਮਾਰ ਪਤਨੀ ਨੂੰ ਰੇਹੜੀ ‘ਤੇ ਹਸਪਤਾਲ ਲੈ ਕੇ ਪਹੁੰਚਿਆ ਪਤੀ,ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਡਿਵੀਜ਼ਨ ਨਾਲ ਲੱਗਦੇ ਸ਼ਾਮਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਿਹਤ ਕੇਂਦਰ ‘ਚ ਮਹਿਲਾ ਨੂੰ ਇਲਾਜ ਤਾਂ ਮਿਲ ਗਿਆ ਪਰ ਘਰੋਂ ਹਸਪਤਾਲ ਜਾਣ ਅਤੇ ਆਉਣ ਲਈ ਉਸ ਨੂੰ ਐਂਬੂਲੈਂਸ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ।

ਜਿਸ ਕਾਰਨ ਪਰਿਵਾਰ ਵਾਲਿਆਂ ਮਹਿਲਾ ਨੂੰ ਰੇਹੜੀ ਤੋਂ ਹੀ ਹਸਪਤਾਲ ਲੈ ਕੇ ਪਹੁੰਚੇ। ਉੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੰਜੀ ‘ਤੇ ਲੇਟੇ ਹੋਏ ਉਸ ਦੇ ਲੱਕ ‘ਚ ਜ਼ਖਮ ਹੋ ਗਏ ਸਨ, ਜਿਸ ਕਾਰਨ ਉਸ ਨੂੰ ਦਰਦ ਹੋ ਰਹੀ ਸੀ।

ਹੋਰ ਪੜ੍ਹੋ: ਨਹੀਂ ਰਹੇ ਲੋਕ ਗਾਇਕ ਜਸਦੇਵ ਯਮਲਾ ਜੱਟ

ਮਿਲੀ ਜਾਣਕਾਰੀ ਮੁਤਾਬਕ ਸ਼ਾਮਲੀ ਦੇ ਮੁਹੱਲਾ ਪੰਸਾਰੀਆਂ ਵਾਸੀ ਬੌਬੀ ਦੀ ਪਤਨੀ ਅੰਜੂ ਨੂੰ ਪਿਛਲੇ ਕੁਝ ਸਮੇਂ ਪਹਿਲਾਂ ਪੈਰਾਲਾਈਸਿਸ ਹੋ ਗਿਆ ਸੀ।

ਦੂਜੇ ਪਾਸੇ ਹਸਪਤਾਲ ਦੇ ਡਾਕਟਰ ਰਮੇਸ਼ ਚੰਦਰਾ ਨੇ ਐਂਬੂਲੈਂਸ ਨਾ ਮਿਲਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਪਰਿਵਾਰ ਵਲੋਂ ਐਂਬੂਲੈਂਸ ਨਹੀਂ ਮੰਗੀ ਗਈ। ਜੇਕਰ ਪਰਿਵਾਰ ਵਾਲੇ ਕਹਿੰਦੇ ਤਾਂ ਤੁਰੰਤ ਐਂਬੂਲੈਂਸ ਦੀ ਸਹੂਲਤ ਉਪਲੱਬਧ ਕਰਵਾਈ ਜਾਂਦੀ।

-PTC News