Advertisment

ਯੂਪੀ ਪੁਲਿਸ ਨੂੰ ਸਰਕਾਰੀ ਕਾਰ 'ਤੇ ਗੀਤ ਲਗਾ ਕੇ ਭੰਗੜਾ ਪਾਉਣਾ ਪਿਆ ਮਹਿੰਗਾ ,ਦੇਖੋ ਵੀਡੀਓ

author-image
Shanker Badra
New Update
ਯੂਪੀ ਪੁਲਿਸ ਨੂੰ ਸਰਕਾਰੀ ਕਾਰ 'ਤੇ ਗੀਤ ਲਗਾ ਕੇ ਭੰਗੜਾ ਪਾਉਣਾ ਪਿਆ ਮਹਿੰਗਾ ,ਦੇਖੋ ਵੀਡੀਓ
Advertisment
ਯੂਪੀ ਪੁਲਿਸ ਨੂੰ ਸਰਕਾਰੀ ਕਾਰ 'ਤੇ ਗੀਤ ਲਗਾ ਕੇ ਭੰਗੜਾ ਪਾਉਣਾ ਪਿਆ ਮਹਿੰਗਾ ,ਦੇਖੋ ਵੀਡੀਓ:ਉੱਤਰ ਪ੍ਰਦੇਸ਼ ਦੇ ਓਰੇਯਾ 'ਚ ਪੁਲਿਸ ਵੱਲੋਂ ਭੰਗੜਾ ਪਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।ਜਾਣਕਾਰੀ ਅਨੁਸਾਰ ਪੁਲਿਸ ਨੇ ਪੈਟਰੋਲਿੰਗ ਲਈ ਵਰਤੀ ਜਾਣ ਵਾਲੀ 100 ਨੰਬਰ ਵਾਲੀ ਸਰਕਾਰੀ ਕਾਰ 'ਚ ਭੋਜਪੁਰੀ ਗੀਤ ਵਜਾ ਕੇ ਖੂਬ ਭੰਗੜਾ ਪਾਇਆ ਹੈ।ਜਿਸ ਕਾਰਨ ਸੋਸ਼ਲ ਮੀਡੀਆ 'ਤੇ ਯੂਪੀ ਪੁਲਿਸ ਮਜ਼ਾਕ ਬਣੀ ਹੋਈ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ ਡਿਊਟੀ ਦੌਰਾਨ ਵਰਦੀ 'ਚ ਹਨ ਅਤੇ ਸਰਕਾਰੀ ਕਾਰ ਨੂੰ ਇੱਕ ਦਰੱਖਤ ਥੱਲੇ ਲਗਾ ਕੇ ਇੱਕ ਭੋਜਪੁਰੀ ਗੀਤ 'ਤੇ ਨੱਚਦੇ ਟੱਪਦੇ ਨਜ਼ਰ ਆ ਰਹੇ ਹਨ।ਇਸ ਤੋਂ ਇਲਾਵਾ ਕੁੱਝ ਲੋਕ ਸਾਦੇ ਕੱਪੜਿਆਂ 'ਚ ਨੱਚ ਰਹੇ ਹਨ। ਇਸ ਵੀਡਿਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਯੂਪੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਕਤ ਮੁਲਾਜ਼ਮਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment