ਸਵਾਰੀਆਂ ਨਾਲ ਭਰਿਆ ਟੈਂਪੂ ਹੋਇਆ ਹਾਦਸੇ ਦਾ ਸ਼ਿਕਾਰ, ਔਰਤ ਦੀ ਮੌਤ, 8 ਜ਼ਖਮੀ

Road Accident

ਸਵਾਰੀਆਂ ਨਾਲ ਭਰਿਆ ਟੈਂਪੂ ਹੋਇਆ ਹਾਦਸੇ ਦਾ ਸ਼ਿਕਾਰ, ਔਰਤ ਦੀ ਮੌਤ, 8 ਜ਼ਖਮੀ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਗੋਪੀਗੰਜ ਖੇਤਰ ਵਿਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਕਾਰਨ ਨ ਇਕ ਔਰਤ ਦੀ ਮੌਤ ਹੋ ਗਈ ਅਤੇ 8 ਲੋਕਾਂ ਦੇ ਹੱਥ-ਪੈਰ ਕੱਟੇ ਗਏ।

Road Accidentਮਿਲੀ ਜਾਣਕਾਰੀ ਮੁਤਾਬਕ ਇਕ ਟੈਂਪੂ ਲੱਗਭਗ 10 ਸਵਾਰੀਆਂ ਨੂੰ ਲੈ ਕੇ ਹੰਡੀਆ ਤੋਂ ਗੋਪੀਗੰਜ ਆ ਰਿਹਾ ਸੀ।ਇਸ ਦੌਰਾਨ ਟੈਂਪੂ ਚਾਲਕ ਨੇ ਜੇਸੀਬੀ ਦੇ ਪਿੱਛੋਂ ਤੇਜ਼ੀ ਨਾਲ ਆਪਣਾ ਵਾਹਨ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਜੇਸੀਬੀ ਬੈਕ ਹੋ ਚੁੱਕੀ ਸੀ ਅਤੇ ਟੈਂਪੂ ਉਸ ਦੀ ਲਪੇਟ ‘ਚ ਆ ਗਿਆ।

ਹੋਰ ਪੜ੍ਹੋ:ਬਟਾਲਾ ‘ਚ ਹੋਏ ਪਟਾਕਾ ਫੈਕਟਰੀ ਧਮਾਕੇ ‘ਤੇ ਬਿਕਰਮ ਮਜੀਠੀਆ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

Road Accidentਸੂਤਰਾਂ ਦਾ ਕਹਿਣਾ ਹੈ ਕਿ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਔਰਤ ਦੀ ਲਾਸ਼ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਜੇਸੀਬੀ ਮਸ਼ੀਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

-PTC News