Advertisment

ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ

author-image
Jashan A
Updated On
New Update
ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ
Advertisment
ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ,ਸਹਾਰਨਪੁਰ: ਯੂਪੀ ATS ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਦੇ 2 ਮੈਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ। ATS ਟੀਮ ਨੇ ਇਹਨਾਂ ਅੱਤਵਾਦੀਆਂ ਨੂੰ ਸਹਾਰਨਪੁਰ ਦੇ ਦੇਵਬੰਦ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। up ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ ਅੱਤਵਾਦੀਆਂ ਦੀ ਪਹਿਚਾਣ ਸ਼ਾਹਨਵਾਜ਼ ਅਹਿਮਦ ਤੇਲੀ ਅਤੇ ਅਬਿਕ ਅਹਿਮਦ ਮਲਿਕ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਅੱਤਵਾਦੀਆਂ ਤੋਂ 32 ਬੋਰ ਦੀਆਂ ਤਿੰਨ ਪਿਸਤੌਲਾਂ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਹਨਜਾਵਜ਼ ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ। ਸਾਹਨਵਾਜ਼ ਜੈਸ਼ ਦਾ ਮੈਂਬਰ ਹੈ , ਜਦੋਂ ਕਿ ਦੂਸਰਾ ਸਾਥੀ ਜੰਮੂ ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਹੈ। up ਯੂਪੀ ATS ਟੀਮ ਨੇ ਸਹਾਰਨਪੁਰ ਤੋਂ ਜੈਸ਼-ਏ-ਮੁੰਹਮਦ ਦੇ 2 ਅੱਤਵਾਦੀ ਹਥਿਆਰਾਂ ਸਮੇਤ ਕੀਤੇ ਕਾਬੂ ਟੀਮ ਨੇ ਇਹਨਾਂ ਦੋਹਾਂ ਅੱਤਵਾਦੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। -PTC News-
punjabi-news latest-punjabi-news national-news news-in-punjabi up-sit-news latest-up-sit-news
Advertisment

Stay updated with the latest news headlines.

Follow us:
Advertisment