ਅਵਾਰਾ ਕੁੱਤਿਆਂ ਦਾ ਖੌਫ਼, 5 ਸਾਲਾਂ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ

dog
ਅਵਾਰਾ ਕੁੱਤਿਆਂ ਦਾ ਖੌਫ਼, 5 ਸਾਲਾਂ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ

ਅਵਾਰਾ ਕੁੱਤਿਆਂ ਦਾ ਖੌਫ਼, 5 ਸਾਲਾਂ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ,ਸੀਤਾਪੁਰ: ਦੇਸ਼ ‘ਚ ਅਵਾਰਾ ਕੁੱਤਿਆਂ ਦਾ ਖੌਫ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਕਈ ਮਾਸੂਮ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਕੁੱਤਿਆਂ ਨੇ ਇੱਕ ਮਾਸੂਮ ਨੂੰ ਆਪਣਾ ਸ਼ਿਕਾਰ ਬਣਾਇਆ।

dog
ਅਵਾਰਾ ਕੁੱਤਿਆਂ ਦਾ ਖੌਫ਼, 5 ਸਾਲਾਂ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ

ਮ੍ਰਿਤਕ ਬੱਚੇ ਦੀ ਪਹਿਚਾਣ ਪ੍ਰਿਯੰਸ਼ੂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਮਾਸੂਮ ਬੱਚਾ ਆਪਣੇ ਪਿਤਾ ਨਾਲ ਖੇਤ ਗਿਆ ਸੀ, ਪ੍ਰਿਯੰਸ਼ੂ ਨੂੰ ਖੇਤ ‘ਚ ਬੈਠਾ ਕੇ ਉਸ ਦਾ ਪਿਤਾ ਕੰਮ ਕਰਨ ਲੱਗਾ ਤਾਂ ਉਸ ਸਮੇਂ ਅਚਾਨਕ ਖੇਤ ‘ਚ ਅਵਾਰਾ ਕੁੱਤੇ ਪਹੁੰਚ ਗਏ ਤੇ 5 ਸਾਲ ਦੇ ਮਾਸੂਮ ਨੂੰ ਨੋਚ ਨੋਚ ਖਾ ਗਏ।

ਹੋਰ ਪੜ੍ਹੋ: ਪੰਜਾਬੀ ਪਰਿਵਾਰ ਦੇ ਘਰ ਅਚਾਨਕ ਆਈ ਮੁਸੀਬਤ ਨਾਲ ਲੋਕਾਂ ‘ਚ ਘਬਰਾਹਟ

dog
ਅਵਾਰਾ ਕੁੱਤਿਆਂ ਦਾ ਖੌਫ਼, 5 ਸਾਲਾਂ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਘਟਨਾ ਸਥਾਨ ‘ਤੇ ਪਹੁੰਚ ਗਏ। ਉਥੇ ਹੀ ਘਟਨਾ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਦੱਸ ਦੇਈਏ ਕਿ ਪਿਛਲੇ ਸਾਲ ਵੀ ਸੀਤਾਪੁਰ ‘ਚ ਅਵਾਰਾ ਕੁੱਤਿਆਂ ਦੇ ਹਮਲੇ ‘ਚ 14 ਮਾਸੂਮ ਬੱਚਿਆਂ ਦੀਆਂ ਮੌਤਾਂ ਹੋ ਗਈਆਂ ਸਨ, ਜਦੋਕਿ ਅਵਾਰਾ ਕੁੱਤਿਆਂ ਦੇ ਹਮਲੇ ‘ਚ 35 ਮਾਸੂਮ ਬੱਚੇ ਜਖਮੀ ਹੋ ਗਏ ਸਨ।

-PTC News