ਸਿਹਤ

ਇਹ ਹਨ ਜੋੜਾਂ 'ਚ ਦਰਦ ਦਾ ਕਾਰਨ ਯੂਰਿਕ ਐਸਿਡ ਦੇ ਲੱਛਣ ਅਤੇ ਇਲਾਜ!

By Joshi -- December 01, 2017 9:46 pm

uric acid treatment symptoms: ਅਕਸਰ ਬਜ਼ੁਰਗ ਵਿਅਕਤੀਆਂ ਨੂੰ ਅਸੀਂ ਜੋੜਾਂ ਦੇ ਦਰਦ ਕਾਰਨ ਪਰੇਸ਼ਾਨ ਹੁੰਦੇ ਦੇਖਿਆ ਹੋਵੇਗਾ। ਪਰ ਕਈ ਵਾਰ ਅਜਿਹੀ ਸਮੱਸਿਆ ਨੌਜਵਾਨਾਂ 'ਚ ਵੀ ਦੇਖਣ ਨੂੰ ਮਿਲਦੀ ਹੈ ਜਿੱਥੇ ਜੋੜਾਂ 'ਚ ਦਰਦ, ਪੈਰਾਂ ਦੀਆਂ ਉਂਗਲੀਆਂ, ਅੱਡੀਆਂ ਅਤੇ ਗੋਡੀਆਂ ਦੇ ਦਰਦ, ਗਠੀਆ ਵਰਗੀਆਂ ਗੰਭੀਰ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ।

ਇਸ ਸਭ ਹੁੰਦਾ ਹੈ ਯੂਰਿਕ ਐਸਿਡ ਵਧਣ ਦੇ ਕਾਰਨ, ਆਓ ਜਾਣੀਏ ਕੀ ਹੈ ਯੂਰਿਕ ਐਸਿਡ ?

ਯੂਰਿਕ ਐਸਿਡ ਦੀ ਮਾਤਰਾ ਸਰੀਰ 'ਚ ਉਦੋਂ ਵਧਣ ਲੱਗਦੀ ਹੈ ਜਦੋਂ ਕਿਡਨੀ ਦੀ ਛਾਣਨ ਦੀ ਸਮਰੱਥਾ ਘੱਟ ਜਾਵੇ। ਸਾਡੀਆਂ ਖਾਧੀਆਂ ਚੀਜ਼ਾਂ ਪੁਣੇ ਜਾਣ ਤੋਂ ਬਾਅਦ ਸਰੀਰ ਤੋਂ ਬਾਹਰ ਨਹੀਂ ਨਿਕਲਦੀਆਂ ਜਿਸ ਕਾਰਨ ਐਸਿਡ ਦੀ ਮਾਤਰਾ ਸਰੀਰ 'ਚ ਵਧਣ ਲੱਗਦੀ ਹੈ।

uric acid treatment symptoms: ਇਸ ਐਸਿਡ ਕੁਝ ਸਮੇਂ ਬਾਅਦ ਹੱਡੀਆਂ ਦੇ 'ਚ ਜਮਾਂ ਹੋ ਜਾਂਦਾ ਹੈ ਅਤੇ ਇਸਦੇ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਵਿੱਚ ਸੋਜ ਆ ਜਾਂਦੀ ਹੈ।
ਇਹ ਹਨ ਜੋੜਾਂ 'ਚ ਦਰਦ ਦਾ ਕਾਰਨ ਯੂਰਿਕ ਐਸਿਡ ਦੇ ਲੱਛਣ ਅਤੇ ਇਲਾਜ!ਲੱਛਣ:

ਇਸ ਦੇ ਕੋਈ ਖਾਸ ਲੱਛਣ ਨਹੀਂ ਹੁੰਧੇ ਜਿਸ ਕਾਰਨ ਬਹੁਤ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਚੱਲ ਪਾਉਂਦਾ। ਜੋੜਾਂ ਦਾ ਦਰਦ, ਮਾਸਪੇਸ਼ੀਆਂ ਖਿੱਚਣਾ ਅਤੇ ਹੱਥਾਂ 'ਚ ਸੋਜਿਸ਼ ਆ ਜਾਂਦੀ ਹੈ।

ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰ ਕੇ ਇਸਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ।

ਕਾਰਨ:

ਰੋਜ਼ਾਨਾ ਰੁਟੀਨ ਦੇ ਖਾਣ ਪੀਣ ਕਾਰਨ  ਣੂਰਿਕ ਐਸਿਡ ਦੀ ਮਾਤਰਾ ਸਰੀਰ 'ਚ ਵਧਣ ਲੱਗਦੀ ਹੈ। ਸ਼ੁਗਰ ਦੇ ਮਰੀਜਾਂ 'ਚ ਵੀ ਇਹ ਆਮ ਤੌਰ 'ਤੇ ਵਧਣ ਲੱਗਦਾ ਹੈ।

ਇਸ ਤੋਂ ਇਲਾਵਾ ਰਾਜਮਾਂਹ,  ਮਸ਼ਰੂਮ,  ਗੋਭੀ,  ਟਮਾਟਰ,  ਮਟਰ,  ਪਨੀਰ,  ਭਿੰਡੀ,  ਰੇਡ ਮੀਟ,  ਸੀ ਫੂਡ,  ਦਾਲ,  ਅਰਬੀ ਅਤੇ ਚਾਵਲ ਖਾਣ  ਨਾਲ ਵੀ ਯੂਰਿਕ ਐਸਿਡ ਵਧਦਾ ਹੈ।
ਇਹ ਹਨ ਜੋੜਾਂ 'ਚ ਦਰਦ ਦਾ ਕਾਰਨ ਯੂਰਿਕ ਐਸਿਡ ਦੇ ਲੱਛਣ ਅਤੇ ਇਲਾਜ!ਜ਼ਿਆਦਾ ਖਾਣ ਨਾਲ ਜਾਂ ਬਿਲਕੁਲ ਨਾ ਖਾਣ ਨਾਲ ਵੀ ਸਰੀਰ 'ਚ ਇਹ ਐਸਿਡ ਵਧਣ ਲੱਗਦਾ ਹੈ।
ਇਹ ਹਨ ਜੋੜਾਂ 'ਚ ਦਰਦ ਦਾ ਕਾਰਨ ਯੂਰਿਕ ਐਸਿਡ ਦੇ ਲੱਛਣ ਅਤੇ ਇਲਾਜ!ਇਲਾਜ:

ਵੱਧ ਤੋਂ ਵੱਧ ਪਾਣੀ ਪੀਓ
ਪ੍ਰੋਟੀਨ ਵਾਲੇ ਖਾਣੇ ਤੋਂ ਪਰਹੇਜ਼ ਕਰੋ
ਤਾਜ਼ਾ ਫਲਾਂ ਦਾ ਜੂਸ ਪੀਓ
ਜ਼ਿਆਦਾ ਵਿਟਾਮਿਨ ਸੀ ਜਾਂ ਖੱਟਾ ਖਾਓ, ਜਿਵੇਂ ਕਿ ਨਿੰਬੂ
ਕੇਲਿਆਂ ਦਾ ਫ੍ਰੂਟ ਚਾਟ ਬਣਾ ਕੇ ਖਾ ਸਕਦੇ ਹੋ
ਟਮਾਟਰ ਜਾਂ ਹਰੀ ਗੋਭੀ, ਬ੍ਰੋਕਲੀ ਖਾਣ ਨਾਲ ਵੀ ਸਰੀਰ ਨੂੰ ਫਾਇਦਾ ਮਿਲਦਾ ਹੈ।

—PTC News

  • Share