ਜ਼ਮੀਨਾਂ ਵੇਚ ਕੇ ਅਮਰੀਕਾ ਗਏ 69 ਭਾਰਤੀ ਨੌਜਵਾਨ,2 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਕੀਤੇ ਡਿਪੋਰਟ

US ਤੋਂ Deport ਕੀਤੇ 69 Indians : 69 Indians Arrived back at Amritsar Airport deported to US
ਜ਼ਮੀਨਾਂ ਵੇਚ ਕੇ ਅਮਰੀਕਾ ਗਏ 69 ਭਾਰਤੀਨੌਜਵਾਨ,2 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਕੀਤੇ ਡਿਪੋਰਟ   

ਜ਼ਮੀਨਾਂ ਵੇਚ ਕੇ ਅਮਰੀਕਾ ਗਏ 69 ਭਾਰਤੀ ਨੌਜਵਾਨ,2 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਕੀਤੇ ਡਿਪੋਰਟ:ਅੰਮ੍ਰਿਤਸਰ : ਬਹੁਤ ਸਾਰੇ ਭਾਰਤੀਚੰਗੇ ਭਵਿੱਖ ਅਤੇ ਪਰਿਵਾਰ ਦੇ ਬਿਹਤਰੀਨ ਜੀਵਨ ਲਈ ਅਮਰੀਕਾ ਗਏ ਪਰ ਉਹ ਏਜੰਟ ਦੇ ਝਾਂਸੇ ‘ਚ ਆ ਕੇ ਵਿਦੇਸ਼ ‘ਚ ਫ਼ਸ ਗਏ ਅਤੇ ਅੱਜ ਵਿਦੇਸ਼ਾਂ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਵਾਪਸ ਅੰਮ੍ਰਿਤਸਰ ਪਹੁੰਚੇ ਹਨ।  ਇਨ੍ਹਾਂ ਨੌਜਵਾਨਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਆਂਧਰਾ ਅਤੇ ਗੁਜਰਾਤ ਦੇ ਜ਼ਿਆਦਾਤਰ ਲੋਕ ਸ਼ਮਿਲ ਹਨ।ਇਨ੍ਹਾਂ ਨੌਜਵਾਨਾਂ ਨੇ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਸਵੀਂ ‘ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

US ਤੋਂ Deport ਕੀਤੇ 69 Indians : 69 Indians Arrived back at Amritsar Airport deported to US
ਜ਼ਮੀਨਾਂ ਵੇਚ ਕੇ ਅਮਰੀਕਾ ਗਏ 69 ਭਾਰਤੀਨੌਜਵਾਨ,2 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਕੀਤੇ ਡਿਪੋਰਟ

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਭੇਜਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਚਲਦਿਆਂ ਅਮਰੀਕਾ ਵੱਲੋਂ 69 ਹੋਰ ਭਾਰਤੀਆਂ ਨੂੰ ਟਰੰਪ ਸਰਕਾਰ ਵਲੋਂ ਅੱਜ ਵਤਨ ਵਾਪਸ ਭੇਜ ਦਿੱਤਾ ਗਿਆ ਹੈ,ਇਹ ਭਾਰਤੀ ਉਥੋਂ 2 ਸਾਲ ਤੱਕ ਦੀ ਸਜ਼ਾ ਕੱਟ ਕੇ ਵਾਪਸ ਪਰਤੇ ਹਨ।ਇਸ ਦੌਰਾਨ ਇੱਕ ਨੌਜਵਾਨ ਨੇ ਦੱਸਿਆ ਕਿ ਏਜੰਟ ਨੇ ਜਾਅਲੀ ਵੀਜ਼ਾ ਦੇ ਕੇ ਅਮਰੀਕਾ ਭੇਜ ਦਿੱਤਾ ਪਰ ਓਥੇ ਜੇ ਕੇ ਉਹ ਫ਼ੜੇ ਗਏ ਹਨ।

US ਤੋਂ Deport ਕੀਤੇ 69 Indians : 69 Indians Arrived back at Amritsar Airport deported to US
ਜ਼ਮੀਨਾਂ ਵੇਚ ਕੇ ਅਮਰੀਕਾ ਗਏ 69 ਭਾਰਤੀਨੌਜਵਾਨ,2 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਕੀਤੇ ਡਿਪੋਰਟ

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 69 ਭਾਰਤੀ ਬੀਤੀ ਦੇਰ ਸ਼ਾਮ ਚਾਰਟਰਡ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਹਨ।ਇਹ ਭਾਰਤੀ ਨਾਗਰਿਕ ਪੰਜਾਬ ਸਮੇਤ ਦੇਸ਼ ਦੇ ਵੱਖ -ਵੱਖ ਰਾਜਾਂ ਨਾਲ ਸਬੰਧਿਤ ਹਨ। ਇਸ ਦੌਰਾਨਡਿਪੋਰਟ ਕੀਤੇ ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਧੋਖੇ ਨਾਲ ਉਨ੍ਹਾਂ ਨੂੰ ਉਥੇ ਫ਼ਸਾਇਆ। ਉਨ੍ਹਾਂ ਦੱਸਿਆ ਕਿ ਉਹ ਕਰਜ਼ੇ ਚੁੱਕ ਕੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਖ਼ਾਤਰ ਅਮਰੀਕਾ ਗਏ ਸਨ।

US ਤੋਂ Deport ਕੀਤੇ 69 Indians : 69 Indians Arrived back at Amritsar Airport deported to US
ਜ਼ਮੀਨਾਂ ਵੇਚ ਕੇ ਅਮਰੀਕਾ ਗਏ 69 ਭਾਰਤੀਨੌਜਵਾਨ,2 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਕੀਤੇ ਡਿਪੋਰਟ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਦਿਨ ਵੀ ਅਮਰੀਕਾ ਵਿੱਚ ਕੰਮ ਨਹੀਂ ਕੀਤਾ। ਉਥੇ ਉਨ੍ਹਾਂ ਨੇ 2 ਸਾਲ ਤੱਕ ਜੇਲ ਕੱਟੀ ਤੇ ਪੱਕੇ ਹੋਣ ਦੀ ਜੰਗ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਭਾਰਤੀ ਨਾਗਰਿਕਏਜੇਂਟਾਂ ਦੀ ਧੋਖਾਧੜੀ ਦੇ ਚਲਦਿਆਂ ਅਮਰੀਕੀ ਵਲੋਂ ਪਕੜੇ ਜਾਣ ‘ਤੇਡਿਪੋਰਟ ਕੀਤੇ ਗਏ ਹਨ। ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਮੁਕੰਮਲ ਡਾਕਟਰੀ ਜਾਂਚ ਉਪਰੰਤ ਹੀ ਸਬੰਧਿਤ ਰਾਜਾਂ ਨੂੰ ਰਵਾਨਾਕੀਤਾ ਗਿਆ ਹੈ।

US ਤੋਂ Deport ਕੀਤੇ 69 Indians : 69 Indians Arrived back at Amritsar Airport deported to US
-PTCNews