Thu, Apr 25, 2024
Whatsapp

ਅਮਰੀਕਾ : ਟੈਕਸਾਸ ਦੀ ਇਕ ਚਰਚ 'ਚ ਬੰਦੂਕਧਾਰੀ ਨੇ 2 ਲੋਕਾਂ ਦੀ ਕੀਤੀ ਹੱਤਿਆ , ਪੁਲਿਸ ਨੇ ਮਾਰਿਆ Shooter

Written by  Shanker Badra -- December 30th 2019 03:36 PM
ਅਮਰੀਕਾ : ਟੈਕਸਾਸ ਦੀ ਇਕ ਚਰਚ 'ਚ ਬੰਦੂਕਧਾਰੀ ਨੇ 2 ਲੋਕਾਂ ਦੀ ਕੀਤੀ ਹੱਤਿਆ , ਪੁਲਿਸ ਨੇ ਮਾਰਿਆ Shooter

ਅਮਰੀਕਾ : ਟੈਕਸਾਸ ਦੀ ਇਕ ਚਰਚ 'ਚ ਬੰਦੂਕਧਾਰੀ ਨੇ 2 ਲੋਕਾਂ ਦੀ ਕੀਤੀ ਹੱਤਿਆ , ਪੁਲਿਸ ਨੇ ਮਾਰਿਆ Shooter

ਅਮਰੀਕਾ : ਟੈਕਸਾਸ ਦੀ ਇਕ ਚਰਚ 'ਚ ਬੰਦੂਕਧਾਰੀ ਨੇ 2 ਲੋਕਾਂ ਦੀ ਕੀਤੀ ਹੱਤਿਆ , ਪੁਲਿਸ ਨੇ ਮਾਰਿਆ Shooter:ਹਿਊਸਟਨ : ਅਮਰੀਕਾ ਦੇ ਟੈਕਸਾਸ ਸਥਿਤ ਇਕ ਚਰਚ 'ਚ ਇੱਕ ਬੰਦੂਕਧਾਰੀ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਪੁਲਿਸ ਨੇ ਬਾਅਦ ਵਿੱਚ ਬੰਦੂਕਧਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਘਟਨਾ ਐਤਵਾਰ ਸਵੇਰੇ ਚਰਚ 'ਚ ਪ੍ਰਾਰਥਨਾ ਦੌਰਾਨ ਵਾਪਰੀ ਹੈ। [caption id="attachment_374424" align="aligncenter" width="300"]US Church Man shooting and Two people kills ,Gunman Dead ਅਮਰੀਕਾ : ਟੈਕਸਾਸ ਦੀ ਇਕ ਚਰਚ 'ਚ ਬੰਦੂਕਧਾਰੀ ਨੇ 2 ਲੋਕਾਂ ਦੀ ਕੀਤੀ ਹੱਤਿਆ , ਪੁਲਿਸ ਨੇ ਮਾਰਿਆ Shooter[/caption] ਮਿਲੀ ਜਾਣਕਾਰੀ ਅਨੁਸਾਰ ਬੰਦੂਕਧਾਰੀ ਨੇ ਫੋਰਟ ਵਰਥ ਦੇ ਉਪਨਗਰ ਵੈਸਟ ਫ੍ਰੀਵੇ ਚਰਚ ਆਫ ਕ੍ਰਾਈਸਟ ਇਨ ਵ੍ਹਾਈਟ ਸੈਟਲਮੈਂਟ 'ਚ ਬੰਦੂਕ ਕੱਢੀ ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਦੋ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ ਅਤੇ ਦੋਵਾਂ ਨੂੰਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਹੱਥੋਂ ਸ਼ੂਟਰ ਦੀ ਮੌਤ ਹੋ ਗਈ ਹੈ। [caption id="attachment_374425" align="aligncenter" width="300"]US Church Man shooting and Two people kills ,Gunman Dead ਅਮਰੀਕਾ : ਟੈਕਸਾਸ ਦੀ ਇਕ ਚਰਚ 'ਚ ਬੰਦੂਕਧਾਰੀ ਨੇ 2 ਲੋਕਾਂ ਦੀ ਕੀਤੀ ਹੱਤਿਆ , ਪੁਲਿਸ ਨੇ ਮਾਰਿਆ Shooter[/caption] ਇਸ ਘਟਨਾ ਦੀ ਵੀਡੀਓ ਫੁਟੇਜ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਬੰਦੂਕਧਾਰੀ ਨੂੰ ਖੜ੍ਹਾ ਹੋਇਆ ਦਿਖਾਇਆ ਗਿਆ ਹੈ। ਉਹ ਆਪਣੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਹੈ। ਇਸ ਤੋਂ ਬਾਅਦ ਬੰਦੂਕਧਾਰੀ ਨੇ ਆਪਣੀ ਪਿਸਤੌਲ ਕੱਢੀ ਤੇ ਗੱਲ ਕਰਨ ਵਾਲਿਆਂ 'ਤੇ ਗੋਲ਼ੀਆਂ ਚਲਾ ਦਿੱਤੀਆਂ। -PTCNews


Top News view more...

Latest News view more...