Advertisment

ਅਮਰੀਕੀ ਕੋਰਟ ਵੱਲੋਂ ਨੀਰਵ ਮੋਦੀ ਨੂੰ ਵੱਡਾ ਝਟਕਾ

author-image
Riya Bawa
Updated On
New Update
ਅਮਰੀਕੀ ਕੋਰਟ ਵੱਲੋਂ ਨੀਰਵ ਮੋਦੀ ਨੂੰ ਵੱਡਾ ਝਟਕਾ
Advertisment
publive-image
Advertisment
ਨਿਊਯਾਰਕ: ਅਮਰੀਕੀ ਅਦਾਲਤ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ ਵੱਲੋਂ ਧੋਖਾਧੜੀ ਦੇ ਦੋਸ਼ ਖਾਰਜ ਕਰਨ ਨੂੰ ਲੈ ਕੇ ਦਾਇਰ ਕੀਤੀ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਪਟੀਸ਼ਨ ਵਿੱਚ, ਨੀਰਵ ਨੇ 3 ਕੰਪਨੀਆਂ ਦੇ ਇੱਕ ਟਰੱਸਟੀ ਦੁਆਰਾ ਉਸਦੇ ਵਿਰੁੱਧ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ। ਨੀਰਵ ਮੋਦੀ ਪੀਐਨਬੀ ਧੋਖਾਧੜੀ ਮਾਮਲੇ ਵਿੱਚ ਮੁੱਖ ਦੋਸ਼ੀ ਹੈ। PNB Scam Case : UK Home Minister approves extradition of Nirav Modi to India ਨੀਰਵ ਮੋਦੀ ਨੂੰ ਵੱਡਾ ਝਟਕਾ, PNB ਘੁਟਾਲੇ ਦੇ ਦੋਸ਼ੀ ਦੀ ਹਵਾਲਗੀ ਨੂੰ ਬ੍ਰਿਟੇਨ ਸਰਕਾਰ ਨੇ ਦਿੱਤੀ ਮਨਜ਼ੂਰੀ ਭਗੌੜੇ ਕਾਰੋਬਾਰੀ ਨੀਰਵ ਮੋਦੀ 'ਤੇ ਇਹ ਦੋਸ਼ ਕੋਰਟ ਵੱਲੋਂ ਤਿੰਨ ਅਮਰੀਕੀ ਕਾਰਪੋਰੇਸ਼ਨ ਫਾਇਰਸਟਾਰ ਡਾਇਮੰਡ, ਫੈਂਟੇਸੀ ਇੰਕ ਅਤੇ ਏ ਜਾਫ਼ ਦੇ ਟਰੱਸਟੀ ਦੇ ਰੂਪ ਵਿੱਚ ਨਿਯੁਕਤ ਕੀਤੇ ਗਏ ਰਿਚਰਡ ਲੇਵਿਨ ਵੱਲੋਂ ਲਾਏ ਗਏ ਸਨ। ਇਹ ਤਿੰਨੇ ਕਾਰਪੋਰੇਸ਼ਨ ਪਹਿਲਾਂ ਨੀਰਵ ਮੋਦੀ ਦੀ ਮਲਕੀਅਤ ਵਿੱਚ ਸਨ। ਲੇਵਿਲ ਨੇ ਨੀਰਵ ਮੋਦੀ ਅਤੇ ਉਸ ਦੇ ਸਹਿਯੋਗੀਆਂ ਮਿਹਰ ਭੰਸਾਲੀ ਅਤੇ ਅਜੇ ਗਾਂਧੀ ਦੇ ਕਰਜ਼ਦਾਰਾਂ ਨੂੰ ਹੋਏ ਨੁਕਸਾਨ ਦੇ ਇਵਜ ਵਿੱਚ ਘੱਟੋ-ਘੱਟ 1.5 ਮਿਲੀਅਨ ਡਾਲਰ ਦਾ ਮੁਆਵਜ਼ਾ ਵੀ ਮੰਗਿਆ ਸੀ। Nirav Modi Latest News भारत आएगा नीरव मोदी, ब्रिटेन के जज ने प्रत्यर्पण का आदेश दिया ਸਦਰਨ ਡਿਸਟ੍ਰਿਕਟ ਆਫ਼ ਨਿਊਯਾਰਕ ਬੈਂਕਰਪਸੀ ਕੋਰਟ ਦੇ ਜੱਜ ਸੀਨ ਐਚ ਲੇਨ ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਹੁਕਮ ਜਾਰੀ ਕੀਤਾ ਸੀ। ਇਸ ਨਾਲ ਭਗੌੜੇ ਹੀਰਾ ਕਾਰੋਬਾਰੀ ਅਤੇ ਉਸ ਦੇ ਸਾਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮਾਮਲੇ ਵਿੱਚ ਭਾਰਤੀ ਅਮਰੀਕੀ ਵਕੀਲ ਰਵੀ ਬੱਤਰਾ ਨੇ ਮੀਡੀਆ ਨੂੰ ਦੱਸਿਆ ਕਿ ਜੱਜ ਨੇ ਇੱਕ ਸਪੱਸ਼ਟ ਫ਼ੈਸਲੇ ਵਿੱਚ ਨੀਰਵ ਮੋਦੀ, ਭੰਸਾਲੀ ਅਤੇ ਅਜੇ ਗਾਂਧੀ ਵਿਰੁੱਧ ਲਾਈ ਗਈ ਅਮਰੀਕੀ ਟਰੱਸਟੀ ਰਿਚਰਡ ਲੇਵਿਨ ਦੀ ਸ਼ਿਕਾਇਤ ਨੂੰ ਖਾਰਜ ਕਰਨ ਦੇ ਪ੍ਰਸਤਾਵਾਂ ਨੂੰ ਨਾਮਨਜ਼ੂਰ ਕਰ ਦਿੱਤਾ ਹੈ। Nirav Modi Assets Auction | Nirav Modi’s Assets Auctioned Tomorrow publive-image -PTC News-
nirav-modi us-court pnb-fraud-case fugitive-diamond-trader-nirav-modi
Advertisment

Stay updated with the latest news headlines.

Follow us:
Advertisment