Thu, Apr 18, 2024
Whatsapp

ਅਮਰੀਕਾ ਨੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ ਲਈ ਮੈਗਾ ਯੋਜਨਾ ਕੀਤਾ ਦਾ ਐਲਾਨ

Written by  Shanker Badra -- September 17th 2020 05:21 PM
ਅਮਰੀਕਾ ਨੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ ਲਈ ਮੈਗਾ ਯੋਜਨਾ ਕੀਤਾ ਦਾ ਐਲਾਨ

ਅਮਰੀਕਾ ਨੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ ਲਈ ਮੈਗਾ ਯੋਜਨਾ ਕੀਤਾ ਦਾ ਐਲਾਨ

ਅਮਰੀਕਾ ਨੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ ਲਈ ਮੈਗਾ ਯੋਜਨਾ ਕੀਤਾ ਦਾ ਐਲਾਨ:ਵਾਸ਼ਿੰਗਟਨ : ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚ ਇੱਕ ਰਾਹਤ ਵਾਲੀ ਖ਼ਬਰ ਹੈ। ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਕੋਵਿਡ 19 ਦੇ ਟੀਕੇ ਨੂੰ ਲੈ ਕੇ ਅਪਣੀ ਯੋਜਨਾ ਦਾ ਖੁਲਾਸਾ ਕੀਤਾ  ਹੈ। ਜਿਸ ਵਿੱਚ ਅਮਰੀਕਾ ਦੇ ਸਾਰੇ ਨਾਗਰਿਕਾਂ ਨੂੰ ਟੀਕਾ ਮੁਫ਼ਤ ਵਿਚ ਮਿਲੇਗਾ। [caption id="attachment_431612" align="aligncenter" width="300"] ਅਮਰੀਕਾ ਨੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ ਲਈ ਮੈਗਾ ਯੋਜਨਾ ਕੀਤਾ ਦਾ ਐਲਾਨ[/caption] ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੋਵਿਡ -19 ਟੀਕਾ ਜਨਵਰੀ 2021 ਵਿਚ ਮਿਲਦੇ ਹੀ ਉਪਲਬਧ ਹੋ ਜਾਵੇਗਾ ਅਤੇ ਵੰਡ ਦੀਆਂ ਯੋਜਨਾਵਾਂ ਨੂੰ ਦੋ ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ,ਜੋ ਯੂਐਸ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਅਤੇ ਅਮਰੀਕੀ ਰੱਖਿਆ ਵਿਭਾਗ ਦੁਆਰਾ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚ ਕੋਰੋਨਾ ਮਹਾਮਾਰੀ ਵਿਚ ਟਰੰਪ ਪ੍ਰਸ਼ਾਸਨ ਦੀ ਵੈਕਸੀਨ ਸਪਲਾਈ ਰਣਨੀਤੀ ਨੂੰ ਦਰਸਾਇਆ ਗਿਆ ਹੈ। [caption id="attachment_431615" align="aligncenter" width="259"] ਅਮਰੀਕਾ ਨੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਦੇਣ ਲਈ ਮੈਗਾ ਯੋਜਨਾ ਕੀਤਾ ਦਾ ਐਲਾਨ[/caption] ਯੂਐਸ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਸਕੱਤਰ ਐਲੈਕਸ ਅਜ਼ਾਰ ਨੇ ਕਿਹਾ ਕਿ ਅਸੀਂ ਦੂਜੇ ਰਾਜਾਂ ਅਤੇ ਸਥਾਨਕ ਸਿਹਤ ਸਾਂਝੇਦਾਰਾਂ ਦੇ ਨਾਲ ਵੀ ਕੰਮ ਕਰ ਰਹੇ ਹਾਂ ਤਾਕਿ ਅਮਰੀਕਾ ਵਿਚ ਹਰ ਕਿਸੇ ਨੂੰ ਵੈਕਸੀਨ ਮਿਲ ਸਕੇ। ਅਮਰੀਕੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਿਗਿਆਨ ਅਤੇ ਡਾਟੇ ਦੀ ਮਦਦ ਨਾਲ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਐਲੈਕਸ ਅਜ਼ਾਰ ਦੇ ਬਿਆਨ ਅਨੁਸਾਰ ਸ਼ੁਰੂਆਤੀ ਪੜਾਵਾਂ ਵਿਚ ਅਜੇ ਸੀਮਤ ਮਾਤਰਾ ਵਿਚ ਹੀ ਵੈਕਸੀਨ ਉਪਲਬਧ ਹੈ ਅਤੇ ਪੂਰਾ ਧਿਆਨ ਸਿਹਤ ਕਰਮੀਆਂ, ਜ਼ਰੂਰੀ ਕਾਰਜਾਂ ਵਿਚ ਲੱਗੇ ਦੂਜੇ ਕਰਮਚਾਰੀਆਂ ਦੀ ਸੁਰੱਖਿਆ 'ਤੇ ਹੈ। ਵੈਕਸੀਨ ਦੀ ਸਪਲਾਈ ਵਿਚ ਪੈਂਟਾਗਨ ਵੀ ਸਰਗਰਮ ਤੌਰ 'ਤੇ ਸ਼ਾਮਲ ਹੋਵੇਗਾ। ਨਾਗਰਿਕ ਸਿਹਤ ਕਰਮੀ ਹੀ ਵੈਕਸੀਨ ਦਾ ਟੀਕਾ ਲਾਉਣਗੇ। -PTCNews


Top News view more...

Latest News view more...