Fri, Apr 19, 2024
Whatsapp

ਅਮਰੀਕਾ 'ਚ 300 ਬੱਚਿਆਂ ਨੂੰ ਵੇਚਣ ਵਾਲਾ ਇੱਕ ਤਸਕਰ ਕਾਬੂ , 45 ਲੱਖ 'ਚ ਵੇਚਦਾ ਸੀ ਪ੍ਰਤੀ ਬੱਚਾ

Written by  Shanker Badra -- August 17th 2018 02:00 PM
ਅਮਰੀਕਾ 'ਚ 300 ਬੱਚਿਆਂ ਨੂੰ ਵੇਚਣ ਵਾਲਾ ਇੱਕ ਤਸਕਰ ਕਾਬੂ , 45 ਲੱਖ 'ਚ ਵੇਚਦਾ ਸੀ ਪ੍ਰਤੀ ਬੱਚਾ

ਅਮਰੀਕਾ 'ਚ 300 ਬੱਚਿਆਂ ਨੂੰ ਵੇਚਣ ਵਾਲਾ ਇੱਕ ਤਸਕਰ ਕਾਬੂ , 45 ਲੱਖ 'ਚ ਵੇਚਦਾ ਸੀ ਪ੍ਰਤੀ ਬੱਚਾ

ਅਮਰੀਕਾ 'ਚ 300 ਬੱਚਿਆਂ ਨੂੰ ਵੇਚਣ ਵਾਲਾ ਇੱਕ ਤਸਕਰ ਕਾਬੂ , 45 ਲੱਖ 'ਚ ਵੇਚਦਾ ਸੀ ਪ੍ਰਤੀ ਬੱਚਾ:ਪੁਲਿਸ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਇਹ ਤਸਕਰ ਰਾਜੂਭਾਈ ਗਮਲੇਵਾਲਾ ਗੁਜਰਾਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਤਸਕਰ ਰਾਜੂਭਾਈ ਅਮਰੀਕਾ ਵਿੱਚ ਰਹਿੰਦੇ ਆਪਣੇ ਗਾਹਕਾਂ ਨੂੰ 45 ਲੱਖ ਰੁਪਏ ਪ੍ਰਤੀ ਬੱਚਾ ਵੇਚਦਾ ਸੀ ਅਤੇ ਹੁਣ ਤੱਕ ਉਹ ਲਗਭਗ 300 ਬੱਚੇ ਵੇਚ ਚੁੱਕਾ ਹੈ।ਰਾਜੂਭਾਈ ਨੇ ਸਾਲ 2007 ਵਿੱਚ ਬੱਚਿਆਂ ਦੀ ਤਸਕਰੀ ਦਾ ਇਹ ਧੰਦਾ ਸ਼ੁਰੂ ਕੀਤਾ ਸੀ। ਪੁਲਿਸ ਨੇ ਇਸ ਗਰੋਹ ਦੇ ਕੁੱਝ ਮੈਂਬਰਾਂ ਨੂੰ ਪਿਛਲੇ ਮਹੀਨੇ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਸੀ।ਪੁਲਿਸ ਨੇ ਦੱਸਿਆ ਕਿ ਰਾਜੂਭਾਈ ਅਮਰੀਕਾ ਦੇ ਆਪਣੇ ਗਾਹਕਾਂ ਦੀ ਮੰਗ 'ਤੇ ਇੱਕ ਗੈਂਗ ਬਣਾਉਂਦਾ ਸੀ ਜੋ ਅਜਿਹੇ ਗ਼ਰੀਬ ਪਰਵਾਰਾਂ ਦੀ ਭਾਲ ਕਰਦਾ ਸੀ ਜੋ ਆਪਣੇ ਬੱਚਿਆਂ ਨੂੰ ਵੇਚਣਾ ਚਾਹੁੰਦੇ ਸਨ।ਹਾਲੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਤਸਕਰੀ ਕੀਤੇ ਇਨ੍ਹਾਂ ਬੱਚਿਆਂ ਦਾ ਅਮਰੀਕਾ ਵਿੱਚ ਕੀ ਬਣਿਆ ਹੈ। -PTCNews


Top News view more...

Latest News view more...