ਅਮਰੀਕਾ ‘ਚ ਬੱਸ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ ,7 ਲੋਕਾਂ ਦੀ ਹੋਈ ਮੌਤ

US In Bus and Truck Between Collision , 7 people death

ਅਮਰੀਕਾ ‘ਚ ਬੱਸ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ ,7 ਲੋਕਾਂ ਦੀ ਹੋਈ ਮੌਤ:ਅਮਰੀਕਾ ਦੇ ਨਿਊ ਮੈਕਸੀਕੋ ਸ਼ਹਿਰ ‘ਚ ਵੀਰਵਾਰ ਨੂੰ ਇੱਕ ਯਾਤਰੀ ਬੱਸ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਦਾ ਟਾਇਰ ਫੱਟ ਗਿਆ ਸੀ ਅਤੇ ਦੂਜੇ ਪਾਸੇ ਸਾਹਮਣਿਓ ਆ ਰਹੀ ਇੱਕ ਯਾਤਰੀ ਬੱਸ ਨਾਲ ਟਕਰਾਅ ਗਿਆ।ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਥੈਰਿਊ ਸ਼ਹਿਰ ਦੇ ਨਜ਼ਦੀਕ ਰਾਤ ਨੂੰ 12 ਵਜੇ ਵਾਪਰਿਆ ਹੈ।ਜਾਣਕਾਰੀ ਅਨੁਸਾਰ ਬੱਸ ‘ਚ 49 ਯਾਤਰੀ ਸਵਾਰ ਸਨ,ਜਿਨ੍ਹਾਂ ‘ਚੋਂ 7 ਲੋਕਾਂ ਦੀ ਮੌਤ ਹੋ ਗਈ,ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ।ਇਸ ਹਾਦਸੇ ‘ਚ ਬੱਸ ਅਤੇ ਟਰੱਕ ਚਾਲਕ ਵੀ ਜ਼ਖ਼ਮੀ ਦੱਸੇ ਜਾ ਰਹੇ ਹਨ।
-PTCNews