Tue, Apr 23, 2024
Whatsapp

ਅਮਰੀਕਾ 'ਚ ਮਨਜੀਤ ਸਿੰਘ ਜੀ.ਕੇ. 'ਤੇ ਫ਼ਿਰ ਹੋਇਆ ਹਮਲਾ ,ਦੇਖੋ ਵੀਡੀਓ

Written by  Shanker Badra -- August 26th 2018 11:01 AM -- Updated: August 26th 2018 11:22 AM
ਅਮਰੀਕਾ 'ਚ ਮਨਜੀਤ ਸਿੰਘ ਜੀ.ਕੇ. 'ਤੇ ਫ਼ਿਰ ਹੋਇਆ ਹਮਲਾ ,ਦੇਖੋ ਵੀਡੀਓ

ਅਮਰੀਕਾ 'ਚ ਮਨਜੀਤ ਸਿੰਘ ਜੀ.ਕੇ. 'ਤੇ ਫ਼ਿਰ ਹੋਇਆ ਹਮਲਾ ,ਦੇਖੋ ਵੀਡੀਓ

ਅਮਰੀਕਾ 'ਚ ਮਨਜੀਤ ਸਿੰਘ ਜੀ.ਕੇ. 'ਤੇ ਫ਼ਿਰ ਹੋਇਆ ਹਮਲਾ ,ਦੇਖੋ ਵੀਡੀਓ:ਅਮਰੀਕਾ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ 'ਤੇ ਅੱਜ ਦੂਜੀ ਵਾਰ ਵੱਡਾ ਹਮਲਾ ਹੋਇਆ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਊਯਾਰਕ 'ਚ ਹਮਲਾ ਹੋਇਆ ਸੀ ਪਰ ਅੱਜ ਯੂਬਾ ਸਿਟੀ ਵਿੱਚ ਕਈ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ,ਜਿਸ ਵਿਚ ਜੀ.ਕੇ ਦੀ ਦਸਤਾਰ ਵੀ ਲੱਥ ਗਈ।ਜਾਣਕਾਰੀ ਅਨੁਸਾਰ ਜੀ.ਕੇ 'ਤੇ ਇੱਕ ਦਮ ਕਈ ਨੌਜਵਾਨਾਂ ਨੇ ਇਕੱਠਿਆਂ ਹਮਲਾ ਕਰ ਦਿੱਤਾ। ਹ ਘਟਨਾ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਬਾਹਰ ਵਾਪਰੀ ਹੈ।ਮਨਜੀਤ ਸਿੰਘ ਜੀ.ਕੇ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ 20 ਤੋਂ 30 ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ।ਇਸ ਘਟਨਾ ਤੋਂ ਬਾਅਦ ਜੀ.ਕੇ ਨੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਹੈ। ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ ਤੇ ਆਪਣੀ ਲੜਾਈ ਜਾਰੀ ਰੱਖਣਗੇ।ਜਿਕਰਯੋਗ ਹੈ ਕਿ ਇਹ ਉਨ੍ਹਾਂ 'ਤੇ ਇਕ ਹਫਤੇ ਵਿਚ ਦੂਸਰਾ ਹਮਲਾ ਹੈ।ਇਹ ਮਾਮਲਾ ਉਸ ਵਕਤ ਸਾਹਮਣੇ ਆਇਆ, ਜਦੋਂ ਉਨ੍ਹਾਂ ਨੇ ਘਟਨਾ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ। https://www.facebook.com/ptcnewscrimebeat/videos/990363867809208/ -PTCNews


Top News view more...

Latest News view more...